ਲੰਡਨ, 20 ਜਨਵਰੀ
ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਉੱਤਰ-ਪੱਛਮੀ ਇੰਗਲੈਂਡ ਵਿੱਚ ਗੱਡੀ ਚਲਾਉਂਦੇ ਸਮੇਂ ਆਪਣੀ ਸੀਟ ਬੈਲਟ ਲਾਹ ਕੇ ਵੀਡੀਓ ਬਣਾਉਣ ਲਈ ਮੁਆਫੀ ਮੰਗੀ ਹੈ। ਸ੍ਰੀ ਸੁਨਕ ਦੇ ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਸਮੇਂ ਲਈ ਆਪਣੀ ਸੀਟਬੈਲਟ ਨੂੰ ਖੋਲ੍ਹਿਆ ਸੀ ਅਤੇ ਉਨ੍ਹਾਂ ਗਲਤੀ ਵੀ ਸਵੀਕਾਰ ਕਰ ਲਈ। ਯੂਕੇ ਵਿੱਚ ਕਾਰ ਵਿੱਚ ਸੀਟ ਬੈਲਟ ਨਾ ਲਗਾਉਣ ‘ਤੇ 100 ਪੌਂਡ ਦਾ ਤੁਰੰਤ ਜੁਰਮਾਨਾ ਹੈ, ਜੇਕਰ ਮਾਮਲਾ ਅਦਾਲਤ ਵਿੱਚ ਜਾਂਦਾ ਹੈ ਤਾਂ ਇਹ ਜੁਰਮਾਨਾ 500 ਪੌਂਡ ਤੱਕ ਵੱਧ ਜਾਂਦਾ ਹੈ।