12.4 C
Alba Iulia
Wednesday, May 1, 2024

ਚੀਨ ਦੀ 80 ਫ਼ੀਸਦ ਅਬਾਦੀ ਨੂੰ ਹੋ ਚੁੱਕਿਐ ਕਰੋਨਾ

Must Read


ਪੇਈਚਿੰਗ, 22 ਜਨਵਰੀ

ਚੀਨ ਦੇ 10 ‘ਚੋਂ 8 ਵਿਅਕਤੀਆਂ ਨੂੰ ਕੋਵਿਡ-19 ਹੋ ਚੁੱਕਿਆ ਹੈ। ਇਸ ਦਾ ਦਾਅਵਾ ਚੀਨ ਦੇ ਰੋਗ ਰੋਕੂ ਸੈਂਟਰ ਦੇ ਮੁਖੀ ਵੂ ਜ਼ੁਨਯੂ ਨੇ ਕਿਹਾ ਕਿ ਮਹਾਮਾਰੀ ਦੀ ਮੌਜੂਦਾ ਲਹਿਰ ‘ਚ ਪਹਿਲਾਂ ਹੀ ਕਰੀਬ 80 ਫ਼ੀਸਦ ਵਿਅਕਤੀ ਪੀੜਤ ਹੋ ਚੁੱਕੇ ਹਨ। ਸੀਐੱਨਐੱਨ ਦੀ ਰਿਪੋਰਟ ਮੁਤਾਬਕ ਮੁਲਕ ਦੀ ਆਬਾਦੀ 1.4 ਅਰਬ ਹੈ। ਉਨ੍ਹਾਂ ਇਹ ਦਾਅਵਾ ਉਸ ਸਮੇਂ ਕੀਤਾ ਹੈ ਜਦੋਂ ਦੇਸ਼ ‘ਚ ਲੋਕਾਂ ਦੀ ਆਮਦ ਵਧਣ ਵਾਲੀ ਹੈ ਜਿਸ ਕਾਰਨ ਕਈ ਇਲਾਕਿਆਂ ‘ਚ ਲਾਗ ਫੈਲਣ ਦਾ ਖ਼ਤਰਾ ਹੈ ਅਤੇ ਮਹਾਮਾਰੀ ਦੀ ਦੂਜੀ ਲਹਿਰ ਆ ਸਕਦੀ ਹੈ। ਵੂ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਦੂਜੀ ਲਹਿਰ ਆਉਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਹੈ ਕਿਉਂਕਿ ਪਹਿਲਾਂ ਹੀ ਵੱਡੀ ਗਿਣਤੀ ‘ਚ ਲੋਕ ਕਰੋਨਾ ਤੋਂ ਪੀੜਤ ਹੋ ਚੁੱਕੇ ਹਨ। ਪੀਕਿੰਗ ਯੂਨੀਵਰਿਸਟੀ ਦੀ ਖੋਜ ‘ਚ ਇਹ ਵੀ ਦੱਸਿਆ ਗਿਆ ਸੀ ਕਿ ਮਹਾਮਾਰੀ ਦਾ ਸਿਖਰ 20 ਦਸੰਬਰ ਤੱਕ ਆ ਗਿਆ ਸੀ ਅਤੇ ਇਸ ਦੇ 13 ਦਿਨਾਂ ਮਗਰੋਂ ਚੀਨ ਨੇ ਕੋਵਿਡ ਪਾਬੰਦੀਆਂ ਹਟਾਉਣਾ ਸ਼ੁਰੂ ਕੀਤਾ ਸੀ। ਚੀਨ ਦੇ ਸਿਹਤ ਅਧਿਕਾਰੀਆਂ ਨੇ ਵੀ ਇਸੇ ਗੱਲ ਦੀ ਤਸਦੀਕ ਕਰਦਿਆਂ ਕਿਹਾ ਹੈ ਕਿ ਹਸਪਤਾਲਾਂ ‘ਚ ਬੁਖਾਰ ਅਤੇ ਕੋਵਿਡ ਕਾਰਨ ਦਾਖ਼ਲੇ ਘੱਟ ਗਏ ਹਨ। ਸੀਐੱਨਐੱਨ ਦੀ ਰਿਪੋਰਟ ਮੁਤਾਬਕ 8 ਦਸੰਬਰ ਤੋਂ 12 ਜਨਵਰੀ ਦੇ ਦਰਮਿਆਨ ਕਰੀਬ 60 ਹਜ਼ਾਰ ਲੋਕ ਕੋਵਿਡ ਕਾਰਨ ਮਾਰੇ ਗਏ ਹਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -