ਨਵੀਂ ਦਿੱਲੀ, 29 ਜਨਵਰੀ
ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਪ੍ਰਧਾਨ ਕਸਾਬਾ ਕੋਰੋਸੀ ਤਿੰਨ ਦਿਨਾ ਫੇਰੀ ਲਈ ਭਾਰਤ ਪੁੱਜ ਗਏ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਕੋਰੋਸੀ ਦੀ ਭਾਰਤ ਫੇਰੀ ਆਲਮੀ ਚੁਣੌਤੀਆਂ ਬਾਰੇ ਵਿਚਾਰ ਵਟਾਂਦਰੇ ਦੇ ਮੌਕਾ ਹੈ। ਉਧਰ ਕੋਰੋਸੀ ਨੇ ਭਾਰਤ ਪੁੱਜਣ ‘ਤੇ ਕੀਤੇ ਟਵੀਟ ‘ਚ ਕਿਹਾ, ”ਨਮਸਤੇ ਇੰਡੀਆ। ਨਵੀਂ ਦਿੱਲੀ ਵਿਚ ਹੋਣ ਦੀ ਖੁਸ਼ੀ ਹੈ।” ਯੂਐੱਨ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਰੁਚਿਰਾ ਕੰਬੋਜ ਤੇ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ (ਯੂਐੱਨਪੀ) ਪ੍ਰਕਾਸ਼ ਗੁਪਤਾ ਨੇ ਕੋਰੋਸੀ ਦਾ ਹਵਾਈ ਅੱਡੇ ‘ਤੇ ਸਵਾਗਤ ਕੀਤਾ। –ਏਐੱਨਆਈ