ਨਵੀਂ ਦਿੱਲੀ, 3 ਫਰਵਰੀ
ਦਿੱਲੀ ਦੀ ਇਕ ਅਦਾਲਤ ਸਾਹਮਣੇ ਅੱਜ ਜੰਮੂ ਕਸ਼ਮੀਰ ਪੀੜਤ ਰਾਹਤ ਟਰੱਸਟ ਅਤਿਵਾਦ ਫੰਡਿੰਗ ਮਾਮਲੇ ਨਾਲ ਸਬੰਧਤ ਕਾਲੇ ਧਨ ਨੂੰ ਸਫੈਦ ਕਰਨ ਦੇ ਇਕ ਕੇਸ ਵਿੱਚ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਚਾਰ ਵਿਅਕਤੀਆਂ ਨੇ ਸਵੈਇੱਛਾ ਨਾਲ ਖ਼ੁਦ ਦੋਸ਼ ਕਬੂਲ ਕਰ ਲਏ। ਮੁਹੰਮਦ ਸ਼ਫੀ ਸ਼ਾਹ, ਤਾਲਿਬ ਲਾਲੀ, ਮੁਜ਼ੱਫਰ ਅਹਿਮਦ ਡਾਰ ਅਤੇ ਮੁਸ਼ਤਾਕ ਅਹਿਮਦ ਲੋਨ ਨੇ ਅਦਾਲਤ ਨੂੰ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਟਰਾਇਲ ਦਾ ਦਾਅਵਾ ਨਹੀਂ ਕਰਦੇ ਹਨ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਨ੍ਹਾਂ ਖ਼ਿਲਾਫ਼ ਲਗਾਏ ਗਏ ਦੋਸ਼ਾਂ ਨੂੰ ਸਵੀਕਾਰ ਕਰਦੇ ਹਨ। ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ ਇਕਬਾਲ-ਏ-ਜੁਰਮ ਸਬੰਧੀ ਹਰੇਕ ਦੋਸ਼ੀ ਦੇ ਬਿਆਨ ਦਰਜ ਕੀਤੇ ਅਤੇ ਅਗਲੀ ਕਾਰਵਾਈ ਲਈ ਮਾਮਲੇ ਦੀ ਸੁਣਵਾਈ 16 ਫਰਵਰੀ ਤੱਕ ਲਈ ਮੁਲਤਵੀ ਕਰ ਦਿੱਤੀ। ਇਸ ਦੌਰਾਨ ਦੋਸ਼ੀਆਂ ਨੂੰ ਦਿੱਤੀ ਜਾਣ ਵਾਲੀ ਸਜ਼ਾ ‘ਤੇ ਵੀ ਬਹਿਸ ਹੋਵੇਗੀ। -ਪੀਟੀਆਈ