ਨਵੀਂ ਦਿੱਲੀ, 7 ਫਰਵਰੀ
ਕੇਂਦਰੀ ਸਿਹਤ ਮੰਤਰਾਲੇ ਨੇ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਦੇ ਚਾਹਵਾਨਾਂ ਲਈ ਲਾਜ਼ਮੀ ਇਕ ਵਰ੍ਹੇ ਦੀ ਇੰਟਰਨਸ਼ਿਪ ਪੂਰੀ ਕਰਨ ਲਈ ਕੱਟ-ਆਫ ਮਿਤੀ 30 ਜੂਨ ਤੋਂ ਵਧਾ ਕੇ 11 ਅਗਸਤ ਕਰ ਦਿੱਤੀ ਹੈ। ਇਸ ਤੋਂ ਪਹਿਲਾਂ 13 ਜਨਵਰੀ ਨੂੰ ਕੱਟ-ਆਫ ਮਿਤੀ 31 ਮਾਰਚ ਤੋਂ ਵਧਾ ਕੇ 30 ਜੂਨ ਕੀਤੀ ਗਈ ਸੀ। ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ (ਐੱਨਬੀਈਐੱਮਐੱਸ) ਵੱਲੋਂ ਜਾਰੀ ਨੋਟਿਸ ਅਨੁਸਾਰ ਨੀਟ-ਪੀਜੀ 2023 ਦੀ ਯੋਗਤਾ ਲਈ ਇੰਟਰਨਸ਼ਿਪ ਪੂਰੀ ਕਰਨ ਵਾਸਤੇ ਕੱਟ-ਆਫ 11 ਅਗਸਤ ਕਰ ਦਿੱਤੀ ਗਈ ਹੈ। -ਪੀਟੀਆਈ