ਨਵੀਂ ਦਿੱਲੀ, 8 ਫਰਵਰੀ
ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਜੰਮੂ-ਕਸ਼ਮੀਰ ਵਿੱਚ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ਦੇ ਵਿਰੋਧ ਵਿੱਚ ਅੱਜ ਇਥੇ ਰਾਸ਼ਟਰੀ ਰਾਜਧਾਨੀ ਵਿੱਚ ਸੜਕਾਂ ‘ਤੇ ਉਤਰ ਆਈ। ਸੰਸਦ ਵੱਲ ਮਾਰਚ ਕਰਨ ਦੇ ਇਰਾਦੇ ਨਾਲ ਮਹਿਬੂਬਾ ਬੋਟ ਕਲੱਬ ਇਲਾਕੇ ਵਿੱਚ ਪਹੁੰਚੀ, ਜਿੱਥੇ ਉਨ੍ਹਾਂ ਦੇ ਦਰਜਨਾਂ ਸਮਰਥਕ ਇਕੱਠੇ ਹੋਏ ਸਨ। ਉਨ੍ਹਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ‘ਤੇ ਲਿਖਿਆ ਸੀ, ‘ਧਮਕਾਉਣਾ ਬੰਦ ਕਰੋ, ‘ਬੁਲਡੋਜ਼ਿੰਗ ਬੰਦ ਕਰੋ। ਪੀਡੀਪੀ ਮੁਖੀ ਜੰਮੂ-ਕਸ਼ਮੀਰ ਵਿੱਚ ਚਲਾਈ ਜਾ ਰਹੀ ‘ਬੁਲਡੋਜ਼ਰ ਨੀਤੀ’ ਬਾਰੇ ਵਿਰੋਧੀ ਪਾਰਟੀਆਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਸਨ। ਦਿੱਲੀ ਪੁਲੀਸ ਨੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਜੰਤਰ-ਮੰਤਰ ਲੈ ਗਈ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਉੱਥੋਂ ਚਲੇ ਗਏ।