ਲਖਨਊ, 10 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼, ਜੋ ਪਹਿਲਾਂ ‘ਬਿਮਾਰੂ’ ਰਾਜ ਵਜੋਂ ਜਾਣਿਆ ਜਾਂਦਾ ਸੀ, ਹੁਣ ਚੰਗੇ ਸ਼ਾਸਨ ਲਈ ਜਾਣਿਆ ਜਾਂਦਾ ਹੈ। ਮਾੜੀ ਆਰਥਿਕ ਕਾਰਗੁਜ਼ਾਰੀ ਵਾਲੇ ਰਾਜਾਂ ਨੂੰ ‘ਬਿਮਾਰੂ’ ਕਿਹਾ ਜਾਂਦਾ ਹੈ। ‘ਬਿਮਾਰੂ’ ਸ਼ਬਦ ਚਾਰ ਭਾਰਤੀ ਰਾਜਾਂ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਅੰਗਰੇਜ਼ੀ ਦੇ ਪਹਿਲੇ ਅੱਖਰਾਂ ਤੋਂ ਬਣਿਆ ਹੈ। ‘ਉੱਤਰ ਪ੍ਰਦੇਸ਼ ਗਲੋਬਲ ਇਨਵੈਸਟਰਸ ਸਮਿਟ 2023’ ਦਾ ਉਦਘਾਟਨ ਕਰਨ ਤੋਂ ਬਾਅਦ ਸ੍ਰੀ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅੱਜ ਉਮੀਦ ਬਣ ਗਿਆ ਹੈ।