ਵਾਸ਼ਿੰਗਟਨ: ਰਾਸ਼ਟਰਪਤੀ ਜੋਅ ਬਾਇਡਨ ਦੇ ਹੁਕਮਾਂ ‘ਤੇ ਅਮਰੀਕਾ ਦੇ ਲੜਾਕੂ ਜਹਾਜ਼ ਨੇ ਐਤਵਾਰ ਨੂੰ ਹਿਊਰਨ ਝੀਲ ‘ਤੇ ਇਕ ‘ਅਣਪਛਾਤੀ ਚੀਜ਼’ ਸੁੱਟ ਦਿੱਤੀ ਹੈ। ਪਿਛਲੇ ਅੱਠ ਦਿਨਾਂ ਵਿਚ ਇਹ ਅਜਿਹੀ ਚੌਥੀ ਵਸਤੂ ਅਮਰੀਕਾ ਵੱਲੋਂ ਡੇਗੀ ਗਈ ਹੈ। ਪੈਂਟਾਗਨ ਵੱਲੋਂ ਲੜੀਵਾਰ ਗੈਰ-ਸਾਧਾਰਨ ਕਾਰਵਾਈ ਕੀਤੀ ਜਾ ਰਹੀ ਹੈ। ਬਾਇਡਨ ਪ੍ਰਸ਼ਾਸਨ ਨੇ ਵੀਰਵਾਰ ਕਿਹਾ ਸੀ ਕਿ ਚੀਨ ਦਾ ਜਿਹੜਾ ਗੁਬਾਰਾ ਪਹਿਲਾਂ ਡੇਗਿਆ ਗਿਆ ਹੈ, ਉਹ ਉਨ੍ਹਾਂ (ਚੀਨ) ਦੇ ਵੱਡੇ ਪੱਧਰ ਦੇ ਜਾਸੂਸੀ ਪ੍ਰੋਗਰਾਮ ਦਾ ਹਿੱਸਾ ਸੀ। ਇਸ ਰਾਹੀਂ 40 ਮੁਲਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਮਰੀਕਾ ਨੇ ਇਸ ਜਾਣਕਾਰੀ ਲਈ ਆਪਣੇ ਯੂ-2 ਜਾਸੂਸੀ ਜਹਾਜ਼ਾਂ ਦਾ ਹਵਾਲਾ ਦਿੱਤਾ ਹੈ। -ਏਪੀ