ਮੁੰਬਈ, 15 ਫਰਵਰੀ
ਮੁੰਬਈ ਦੇ ਕੁਰਲਾ ਇਲਾਕੇ ਵਿੱਚ ਅੱਜ 13 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ 70 ਸਾਲਾ ਔਰਤ ਦੀ ਮੌਤ ਹੋ ਗਈ। ਕੋਹਿਨੂਰ ਸਿਟੀ ਦੇ ਪ੍ਰੀਮੀਅਰ ਕੰਪਾਊਂਡ ਵਿੱਚ ਸਥਿਤ ਇਮਾਰਤ ਵਿੱਚ ਅੱਗ ਲੱਗ ਗਈ, ਜਿਸ ਤੋਂ ਬਾਅਦ ਕੰਪਲੈਕਸ ਵਿੱਚ ਧੂੰਏਂ ਨਾਲ ਭਰ ਜਾਣ ਕਾਰਨ ਕੁਝ ਲੋਕ ਵੱਖ-ਵੱਖ ਮੰਜ਼ਿਲਾਂ ‘ਤੇ ਫਸ ਗਏ। ਸਾਰੇ ਲੋਕਾਂ ਨੂੰ ਇਮਾਰਤ ਦੀ ਛੱਤ ‘ਤੇ ਲਿਜਾਇਆ ਗਿਆ ਅਤੇ ਉੱਥੋਂ ਬਚਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਚੌਥੀ ਅਤੇ 10ਵੀਂ ਮੰਜ਼ਿਲ ਦੇ ਵਿਚਕਾਰ ਲੱਗੀ। ਅੱਗ ਲੱਗਣ ਨਾਲ ਸ਼ਕੁੰਤਲਾ ਰਮਾਨੀ ਨਾਂ ਦੀ ਔਰਤ ਦੀ ਮੌਤ ਹੋ ਗਈ।