12.4 C
Alba Iulia
Saturday, April 27, 2024

ਮੁੰਬਈ: ਖ਼ੁਦਕੁਸ਼ੀ ਕਰਨ ਬਾਰੇ ਸੋਚਣ ਵਾਲੇ ਨੂੰ ਅਮਰੀਕੀ ਖੁਫ਼ੀਆਂ ਏਜੰਸੀਆਂ ਨੇ ਬਚਾਇਆ

Must Read


ਮੁੰਬਈ, 16 ਫਰਵਰੀ

ਮੁੰਬਈ ਪੁਲੀਸ ਨੇ ਅਮਰੀਕੀ ਖੁਫ਼ੀਆ ਏਜੰਸੀ ਤੋਂ ਮਿਲੀ ਸੂਹ ਤੋਂ ਬਾਅਦ 25 ਸਾਲਾ ਵਿਅਕਤੀ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕ ਲਿਆ। ਇਹ ਵਿਅਕਤੀ ਗੂਗਲ ‘ਤੇ ‘ਬਿਨਾਂ ਦਰਦ ਦੇ ਖੁਦਕੁਸ਼ੀ ਕਿਵੇਂ ਕਰੀਏ’ ਬਾਰੇ ਖੋਜ ਕਰ ਰਿਹਾ ਸੀ। ਯੂਐੱਸ ਨੈਸ਼ਨਲ ਸੈਂਟਰਲ ਬਿਊਰੋ-ਇੰਟਰਪੋਲ ਦੁਆਰਾ ਸਾਂਝੇ ਕੀਤੇ ਆਈਪੀ ਐਡਰੈੱਸ ਅਤੇ ਸਥਾਨ ਵਰਗੀਆਂ ਮਹੱਤਵਪੂਰਣ ਜਾਣਕਾਰੀਆਂ ਦੇ ਅਧਾਰ ‘ਤੇ ਮੰਗਲਵਾਰ ਦੁਪਹਿਰ ਨੂੰ ਮੁੰਬਈ ਦੇ ਕੁਰਲਾ ਖੇਤਰ ਵਿੱਚ ਆਈਟੀ ਕੰਪਨੀ ਵਿੱਚ ਵਿਅਕਤੀ ਦਾ ਪਤਾ ਲਗਾਇਆ ਗਿਆ ਅਤੇ ਪੁਲੀਸ ਨੇ ਉਸਨੂੰ ਬਚਾਇਆ। ਇੱਥੋਂ ਦੇ ਜੋਗੇਸ਼ਵਰੀ ਇਲਾਕੇ ਦਾ ਰਹਿਣ ਵਾਲਾ ਅਤੇ ਪ੍ਰਾਈਵੇਟ ਕੰਪਨੀ ਵਿੱਚ ਆਈਟੀ ਇੰਜਨੀਅਰ ਵਜੋਂ ਕੰਮ ਕਰਨ ਵਾਲੇ ਨੇ ਸਿੱਖਿਆ ਅਤੇ ਹੋਰ ਲੋੜਾਂ ਲਈ ਵੱਖ-ਵੱਖ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਲਿਆ ਸੀ। ਅਧਿਕਾਰੀ ਨੇ ਕਿਹਾ ਕਿ ਉਹ ਹਾਊਸਿੰਗ ਲੋਨ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ਵਿੱਚ ਵੀ ਅਸਮਰੱਥ ਸੀ, ਜਿਸ ਤੋਂ ਬਾਅਦ ਉਹ ਡਿਪਰੈਸ਼ਨ ਵਿੱਚ ਚਲਾ ਗਿਆ ਅਤੇ ਆਨਲਾਈਨ ਖੋਜ ਕਰਨੀ ਸ਼ੁਰੂ ਕਰ ਦਿੱਤੀ ਕਿ ਬਿਨਾਂ ਦਰਦ ਦੇ ਖੁਦਕੁਸ਼ੀ ਕਿਵੇਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਮਰੀਕਾ ਸਥਿਤ ਏਜੰਸੀ ਨੇ ਨਵੀਂ ਦਿੱਲੀ ਸਥਿਤ ਇੰਟਰਪੋਲ ਦਫ਼ਤਰ ਨੂੰ ਇਸ ਬਾਰੇ ਸੁਚੇਤ ਕੀਤਾ, ਜਿਸ ਨੇ ਮੁੰਬਈ ਪੁਲੀਸ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਉਸ ਵਿਅਕਤੀ ਨੂੰ ਕ੍ਰਾਈਮ ਬ੍ਰਾਂਚ ਦੇ ਦਫਤਰ ਲਿਆਂਦਾ ਗਿਆ ਤੇ ਦਿਲਾਸਾ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -