ਨਵੀਂ ਦਿੱਲੀ, 10 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਆਸਟਰੇਲਿਆਈ ਹਮਰੁਤਬਾ ਐਂਥਨੀ ਅਲਬਨੀਜ਼ ਨਾਲ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਮਹੱਤਵਪੂਰਨ ਖਣਿਜਾਂ ਦੇ ਖੇਤਰਾਂ ਵਿੱਚ ਸਮੁੱਚੇ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਵਿਆਪਕ ਪੱਧਰ ‘ਤੇ ਗੱਲਬਾਤ ਕੀਤੀ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਅਹਿਮਦਾਬਾਦ ਅਤੇ ਮੁੰਬਈ ਵਿੱਚ ਆਪਣੇ ਪ੍ਰੋਗਰਾਮਾਂ ਦੀ ਸਮਾਪਤੀ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਦਿੱਲੀ ਪੁੱਜੇ। ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿੱਚ ਰਸਮੀ ਸਵਾਗਤ ਕਰਨ ਤੋਂ ਬਾਅਦ ਅਲਬਾਨੀਜ਼ ਨੇ ਕਿਹਾ, ‘ਆਸਟਰੇਲੀਆ ਅਤੇ ਭਾਰਤ ਚੰਗੇ ਦੋਸਤ ਹਨ। ਅਸੀਂ ਭਾਈਵਾਲ ਹਾਂ ਅਤੇ ਅਸੀਂ ਇਸ ਸਾਂਝੇਦਾਰੀ ਨੂੰ ਹਰ ਦਿਨ ਮਜ਼ਬੂਤ ਕਰ ਰਹੇ ਹਾਂ।’