ਬੰਗਲੌਰ/ਨਵੀਂ ਦਿੱਲੀ, 10 ਮਾਰਚ
ਭਾਰਤ ਨੇ ਇਨਫਲੂਐਂਜ਼ਾ ‘ਏ’ ਸਬ-ਟਾਈਪ ਐੱਚ3ਐੱਨ2 ਕਾਰਨ ਪਹਿਲੀਆਂ ਦੋ ਮੌਤਾਂ ਦੀ ਪੁਸ਼ਟੀ ਕੀਤੀ ਹੈ। ਇਹ ਮਰਨ ਵਾਲੇ ਮਰੀਜ਼ ਕਰਨਾਟਕ ਅਤੇ ਹਰਿਆਣਾ ਦੇ ਹਨ। ਇਸ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਛੋਟੇ ਬੱਚੇ ਤੇ ਪਹਿਲਾਂ ਤੋਂ ਬਿਮਾਰ ਬਜ਼ੁਰਗਾਂ ਨੂੰ ਇਸ ਮੌਸਮੀ ਫਲੂ ਦਾ ਵਧੇਰੇ ਖ਼ਤਰਾ ਹੈ। ਮੰਤਰਾਲੇ ਨੇ ਕਿਹਾ ਕਿ ਮਾਰਚ ਦੇ ਅੰਤ ਤੱਕ ਮੌਸਮੀ ਫਲੂ ਦੇ ਕੇਸਾਂ ਵਿੱਚ ਕਮੀ ਆਉਣ ਦੀ ਉਮੀਦ ਹੈ ਤੇ ਐੱਚ3ਐੱਨ2 ਦੇ ਕੇਸਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।