ਗੋਡਾ, 11 ਮਾਰਚ
17 ਸਾਲਾ ਲੜਕੇ ਨੇ ਕਥਿਤ ਤੌਰ ‘ਤੇ ਆਪਣੀ ਪ੍ਰੇਮਿਕਾ ਨੂੰ ਉਸ ਵੇਲੇ ਰਾਡ ਨਾਲ ਹਮਲਾ ਕਰਕੇ ਮਾਰ ਦਿੱਤਾ, ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਇੰਸਟਾਗ੍ਰਾਮ ‘ਤੇ ਕਿਸੇ ਹੋਰ ਲੜਕੇ ਨਾਲ ਗੱਲਬਾਤ ਕਰ ਰਹੀ ਹੈ। ਪੁਲੀਸ ਨੇ ਦੱਸਿਆ ਕਿ ਹੋਲੀ ਮੌਕੇ ਲਾਪਤਾ ਹੋਣ ਤੋਂ ਬਾਅਦ ਵੀਰਵਾਰ ਸਵੇਰੇ ਝਾਰਖੰਡ ਦੇ ਗੋਡਾ ਜ਼ਿਲ੍ਹੇ ਦੇ ਖੇਤ ‘ਚ ਲੜਥੀ ਦੀ ਲਾਸ਼ ਮਿਲੀ। ਉਰਜਾਨਗਰ ਦੇ ਨਾਮੀ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਇੱਕੋ ਜਮਾਤ ਵਿੱਚ ਪੜ੍ਹਦਾ ਲੜਕਾ ਅਤੇ ਲੜਕੀ ਮਿੱਤਰ ਸਨ। ਲੜਕਾ ਇਹ ਪਤਾ ਲੱਗਣ ਤੋਂ ਬਾਅਦ ਗੁੱਸੇ ਵਿੱਚ ਆ ਗਿਆ ਉਸ ਦੀ ਮਿੱਤਰ ਇੰਸਟਾਗ੍ਰਾਮ ‘ਤੇ ਕਿਸੇ ਹੋਰ ਲੜਕੇ ਨਾਲ ਗੱਲ ਕਰ ਰਹੀ ਹੈ। ਬੁੱਧਵਾਰ ਸ਼ਾਮ ਨੂੰ ਉਸ ਨੂੰ ਉਦੋਂ ਲੋਹੇ ਦੀ ਰਾਡ ਨਾਲ ਮਾਰਿਆ, ਜਦੋਂ ਉਹ ਹੋਲੀ ਮਨਾਉਣ ਲਈ ਆਪਣੇ ਦੋਸਤ ਦੇ ਘਰ ਜਾ ਰਹੀ ਸੀ। ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਜਿਸ ਥਾਂ ਤੋਂ ਲਾਸ਼ ਮਿਲੀ ਸੀ, ਉਸ ਤੋਂ ਕੁਝ ਮੀਟਰ ਦੀ ਦੂਰੀ ‘ਤੇ ਰਾਡ ਅਤੇ ਲੜਕੀ ਦਾ ਮੋਬਾਈਲ ਫ਼ੋਨ ਮਿਲਿਆ ਹੈ।