ਨਵੀਂ ਦਿੱਲੀ, 25 ਮਾਰਚ
ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੌਕਰੀ ਬਦਲੇ ਜ਼ਮੀਨ ਘਪਲੇ ਸਬੰਧੀ ਪੁੱਛ ਪੜਤਾਲ ਲਈ ਅੋੱਜ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਸਾਹਮਣੇ ਪੇਸ਼ ਹੋਏ। ਸਵੇਰੇ ਕਰੀਬ 10.30 ਵਜੇ ਸੀਬੀਆਈ ਹੈੱਡਕੁਆਰਟਰ ਪਹੁੰਚਣ ‘ਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇਤਾ ਨੂੰ ਜ਼ਰੂਰੀ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਜਾਂਚ ਟੀਮ ਕੋਲ ਲਿਜਾਇਆ ਗਿਆ। ਉਨ੍ਹਾਂ ਨੂੰ ਪਹਿਲਾਂ ਤਿੰਨ ਵਾਰ ਸੱਦਿਆ ਜਾ ਚੁੱਕਿਆ ਹੈ ਪਰ ਉਹ ਪੇਸ਼ ਨਹੀਂ ਸਨ ਹੋਏ।