ਲਖਨਊ, 27 ਮਾਰਚ
ਮਾਫੀਆ ਡਾਨ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਤੋਂ ਪ੍ਰਯਾਗਰਾਜ ਲੈ ਕੇ ਜਾਣ ਵਾਲੀ ਪੁਲੀਸ ਟੀਮ ਅੱਜ ਉੱਤਰ ਪ੍ਰਦੇਸ਼ ਦੀ ਸਰਹੱਦ ਵਿੱਚ ਦਾਖਲ ਹੋ ਗਈ ਅਤੇ ਸ਼ਾਮ ਤੱਕ ਪ੍ਰਯਾਗਰਾਜ ਪਹੁੰਚਣ ਦੀ ਸੰਭਾਵਨਾ ਹੈ। ਅਹਿਮਦ ਦੇ ਭਰਾ ਖਾਲਿਦ ਅਜ਼ੀਮ ਅਤੇ ਅਸ਼ਰਫ ਨੂੰ ਵੀ ਵੱਖਰੀ ਪੁਲੀਸ ਟੀਮ ਵੱਲੋਂ ਬਰੇਲੀ ਜੇਲ੍ਹ ਤੋਂ ਪ੍ਰਯਾਗਰਾਜ ਲਿਆਂਦਾ ਜਾ ਰਿਹਾ ਹੈ। ਅਹਿਮਦ ਨੂੰ ਸਾਬਰਮਤੀ ਜੇਲ੍ਹ ਤੋਂ ਲਿਆਉਣ ਵਾਲੀ ਪੁਲੀਸ ਟੀਮ ਸੋਮਵਾਰ ਸਵੇਰੇ ਮੱਧ ਪ੍ਰਦੇਸ਼ ਤੋਂ ਝਾਂਸੀ ਵਿੱਚ ਦਾਖ਼ਲ ਹੋਈ।