ਨਵੀਂ ਦਿੱਲੀ, 28 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਸਰਕਾਰ ‘ਤੇ ਵਿਰੋਧੀ ਧਿਰ ਦੇ ਹਮਲਿਆਂ ਨੂੰ ਭਾਜਪਾ ਦੇ ਸ਼ਾਨਦਾਰ ਚੋਣ ਪ੍ਰਦਰਸ਼ਨ ਨਾਲ ਜੋੜਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਚੋਣਾਂ ‘ਚ ਜਿੰਨਾਂ ਜਿੱਤੇਗੀ, ਓਨਾ ਹੀ ਉਸ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਭਾਜਪਾ ਸੰਸਦੀ ਦਲ ਦੀ ਬੈਠਕ ‘ਚ ਸ੍ਰੀ ਮੋਦੀ ਨੇ ਕਈ ਮਾਮਲਿਆਂ ‘ਤੇ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਵਾਲੀਆਂ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ। ਮੀਟਿੰਗ ਵਿੱਚ ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ 6 ਅਪਰੈਲ ਨੂੰ ਪਾਰਟੀ ਦੇ ਸਥਾਪਨਾ ਦਿਵਸ ਅਤੇ 14 ਅਪਰੈਲ ਨੂੰ ਬੀਆਰ ਅੰਬੇਡਕਰ ਜਯੰਤੀ ਦੇ ਵਿਚਕਾਰ ਦਾ ਸਮਾਂ ਸਮਾਜਿਕ ਨਿਆਂ ਲਈ ਸਮਰਪਿਤ ਕਰਨ ਲਈ ਕਿਹਾ।