ਨਵੀਂ ਦਿੱਲੀ, 4 ਅਪਰੈਲ
ਲੰਡਨ ਸਕੂਲ ਆਫ ਇਕਨਾਮਿਕਸ (ਐੱਲਐੱਸਈ) ਵਿਚ ਪੋਸਟ-ਗ੍ਰੈਜੂਏਟ ਕਰ ਰਹੇ ਭਾਰਤੀ ਵਿਦਿਆਰਥੀ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਭਾਰਤ ਵਿਰੋਧੀ ਬਿਆਨਬਾਜ਼ੀ ਅਤੇ ਹਿੰਦੂਫੋਬੀਆ ਕਾਰਨ ਕੈਂਪਸ ‘ਚ ਨਸਲੀ ਹਿੰਸਾ ਦਾ ਸਾਹਮਣਾ ਕਰਨਾ ਪਿਆ। ਗੁਰੂਗ੍ਰਾਮ ਤੋਂ ਕਰਨ ਕਟਾਰੀਆ (22) ਨੇ ਕਿਹਾ ਕਿ ਉਸ ਦੀ ਭਾਰਤੀ ਅਤੇ ਹਿੰਦੂ ਪਛਾਣ ਕਾਰਨ ਉਸ ਨੂੰ ਐੱਲਐੱਸਈ ਸਟੂਡੈਂਟ ਯੂਨੀਅਨ (ਐੱਲਐੱਸਈਐੱਸਯੂ) ਦੇ ਜਨਰਲ ਸਕੱਤਰ ਲਈ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਗਿਆ। ਉਸ ਨੇ ਕਿਹਾ ਕਿ ਐੱਲਐੱਸਈ ਇਸ ਬਾਰੇ ਆਪਣੇ ਸਪਸ਼ਟੀਕਰਨ ਦੇਵੇ ਕਿਉਂਕਿ ਉਹ ਇਸ ਖ਼ਿਲਾਫ਼ ਚੁੱਪ ਨਹੀਂ ਰਹੇਗਾ।