ਈਟਾਨਗਰ, 4 ਅਪਰੈਲ
ਕੌਮੀ ਪਣ ਬਿਜਲੀ ਕਾਰਪੋਰੇਸ਼ਨ (ਐੱਨਐੱਚਪੀਸੀ) ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਅਰੁਣਾਂਚਲ ਪ੍ਰਦੇਸ਼ ਵਿਚ ਢਿੱਗਾਂ ਡਿੱਗਣ ਕਾਰਨ ਮੁੱਖ ਡੈਮ ਦੇ ਲੋਅਰ ਸੁਬਨਸੀਰੀ ਹਾਈਡਰੋਲਿਕ ਪ੍ਰਾਜੈਕਟ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ। ਇਹ ਪ੍ਰਾਜੈਕਟ ਅਸਾਮ ਦੀ ਹੱਦ ਨਾਲ ਲੱਗਦੀ ਸੁਬਨਸੀਰੀ ਨਦੀ ‘ਤੇ ਸਥਿਤ ਹੈ ਤੇ ਇਹ 2000 ਮੈਗਾਵਾਟ ਬਿਜਲੀ ਦੀ ਪੈਦਾਵਾਰ ਕਰਦਾ ਹੈ। ਸਰਕਲ ਅਫਸਰ ਡਾ. ਇਲੀਜ਼ਾਬੈੱਥ ਦੁਪਕ ਨੇ ਦੱਸਿਆ ਕਿ ਲਗਾਤਾਰ ਮੀਂਹ ਪੈਣ ਕਾਰਨ ਡੈਮ ਦੇ ਉਪਰਲੇ ਪਹਾੜ ਤੋਂ ਢਿੱਗਾਂ ਡਿੱਗੀਆਂ। ਐਨਐਚਪੀਸੀ ਦੇ ਕਾਰਜਕਾਰੀ ਡਾਇਰੈਕਟਰ ਨੇ ਦੱਸਿਆ ਕਿ ਢਿੱਗਾਂ ਡਿੱਗਣ ਕਾਰਨ ਨਿਰਮਾਣ ਅਧੀਨ ਡੈਮ ਦੇ ਕਾਰਜਾਂ ‘ਤੇ ਕੋਈ ਅਸਰ ਨਹੀਂ ਪਿਆ ਤੇ ਨਿਰਮਾਣ ਕਾਰਜ ਜਾਰੀ ਹਨ। ਪੀਟੀਆਈ