ਨਵੀਂ ਦਿੱਲੀ, 6 ਅਪਰੈਲ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਲੋਕਤੰਤਰ ਦੀ ਗੱਲ ਕਰਦੀ ਹੈ ਪਰ ਇਸ ਦੀ ਕਰਨੀ ਤੇ ਕਥਨੀ ਵਿੱਚ ਫਰਕ ਹੈ। 50 ਲੱਖ ਕਰੋੜ ਰੁਪਏ ਦਾ ਬਜਟ ਸੰਸਦ ਵਿੱਚ ਬਿਨਾਂ ਚਰਚਾ ਤੋਂ 12 ਮਿੰਟਾਂ ਵਿੱਚ ਪਾਸ ਹੋ ਗਿਆ। ਵਿਰੋਧੀ ਧਿਰ ਅਡਾਨੀ ਸਮੂਹ ਨਾਲ ਸਬੰਧਤ ਮਾਮਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਕਰਾਉਣ ਦੀ ਮੰਗ ਕਰ ਰਹੀ ਹੈ ਪਰ ਸਰਕਾਰ ਸਰਕਾਰ ਇਸ ਲਈ ਰਾਜ਼ੀ ਨਹੀਂ। ਹੈਰਾਨੀ ਹੈ ਕਿ ਸਰਕਾਰ ਕਿਸ ਗੱਲ ਤੋਂ ਡਰ ਰਹੀ ਹੈ, ਜਦੋਂ ਕਮੇਟੀ ਵਿੱਚ ਬਹੁਮਤ ਸੱਤਾਧਾਰੀ ਧਿਰ ਦਾ ਹੋਵੇਗਾ। ਜੇਪੀਸੀ ਤਾਂ ਬਣਾਈ ਪਰ ਰਾਹੁਲ ਗਾਂਧੀ ਦੇ ਲੰਡਨ ਵਿਚਲੇ ਭਾਸ਼ਨ ਦਾ ਰੌਲਾ ਪਾ ਕੇ ਜਨਤਾ ਦਾ ਧਿਆਨ ਅਡਾਨੀ ਮਾਮਲੇ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ।