ਲੰਡਨ, 6 ਅਪਰੈਲ
ਬ੍ਰਿਟੇਨ ਦੇ ਵੇਲਜ਼ ਵਿੱਚ ਇੱਕ ਸਥਾਨਕ ਸਿਹਤ ਬੋਰਡ ਅਗਲੇ ਚਾਰ ਸਾਲਾਂ ਵਿੱਚ ਵਿਦੇਸ਼ ਤੋਂ ਲਗਭਗ 900 ਨਰਸਾਂ ਨੂੰ ਨੌਕਰੀ ‘ਤੇ ਰੱਖਣ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਨਰਸਾਂ ਕੇਰਲ ਤੋਂ ਆਉਣ ਦੀ ਸੰਭਾਵਨਾ ਹੈ। ਬੀਬੀਸੀ ਦੀ ‘ਲੋਕਲ ਡੈਮੋਕਰੇਸੀ ਰਿਪੋਰਟਿੰਗ ਸਰਵਿਸ’ ਮੁਤਾਬਕ ਨੈਸ਼ਨਲ ਹੈਲਥ ਸਰਵਿਸ ਵੇਲਜ਼ ਦੇ ਸਵੈਨਸੀਅ ਬੇਅ ਯੂਨੀਵਰਸਿਟੀ ਹੈਲਥ ਬੋਰਡ ਨੂੰ ਮੌਜੂਦਾ ਵਿੱਤੀ ਵਰ੍ਹੇ ਵਿੱਚ ਕੁੱਲ 350 ਵਿਦੇਸ਼ੀ ਨਰਸਾਂ ਮਿਲਣਗੀਆਂ। ਸਾਲ 2023-24 ਵਿੱਚ 350 ਵਿਦੇਸ਼ੀ ਨਰਸਾਂ ਨੂੰ ਨੌਕਰੀ ‘ਤੇ ਰੱਖਣ ਲਈ ਲਗਭਗ 47 ਲੱਖ ਪੌਂਡ ਖ਼ਰਚ ਹੋਣ ਦੀ ਉਮੀਦ ਹੈ, ਜਿਸ ਨਾਲ 15 ਲੱਖ ਪੌਂਡ ਦੀ ਬੱਚਤ ਹੋਵੇਗੀ। -ਪੀਟੀਆਈ