ਬਦਾਯੂੰ, 11 ਅਪਰੈਲ
ਯੂਪੀ ਪੁਲੀਸ ਨੇ ਚੂਹੇ ਦੀ ਪੂਛ ਨਾਲ ਪੱਥਰ ਬੰਨ੍ਹ ਕੇ ਉਸ ਨੂੰ ਡਰੇਨ ਵਿੱੱਚ ਡੋਬ ਕੇ ਮਾਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ 30 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ। ਸਰਕਲ ਅਫਸਰ (ਸ਼ਹਿਰੀ) ਆਲੋਕ ਮਿਸ਼ਰਾ ਨੇ ਦੱਸਿਆ ਕਿ ਪੁਲੀਸ ਨੇ ਹਰ ਪਹਿਲੂ ਦੀ ਜਾਂਚ ਕੀਤੀ ਹੈ। ਫਾਰੈਂਸਿਕ ਰਿਪੋਰਟ, ਵੀਡੀਓਜ਼ ਤੇ ਵੱਖ ਵੱਖ ਵਿਭਾਗਾਂ ਤੋਂ ਹਾਸਲ ਕੀਤੀ ਗਈ ਸੂਚਨਾ ਦੇ ਆਧਾਰ ‘ਤੇ ਚਾਰਜਸ਼ੀਟ ਤਿਆਰ ਕੀਤੀ ਗਈ ਹੈ। ਪੁਲੀਸ ਸੂਤਰਾਂ ਮੁਤਾਬਿਕ ਚਾਰਜਸ਼ੀਟ ਨੂੰ ਮਜ਼ਬੂਤ ਕਰਨ ਲਈ ਪੋਸਟ ਮਾਰਟਮ ਦੀ ਰਿਪੋਰਟ ਨੂੰ ਵੀ ਨਾਲ ਲਾਇਆ ਗਿਆ ਹੈ। -ਪੀਟੀਆਈ