ਵਾਸ਼ਿੰਗਟਨ, 12 ਅਪਰੈਲ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੌਮਾਂਤਰੀ ਮੁਦਰਾ ਫੰਡ ਦੀ ਪਹਿਲੀ ਉਪ ਪ੍ਰਬੰਧ ਨਿਰਦੇਸ਼ਕ ਗੀਤਾ ਗੋਪੀਨਾਥ ਨਾਲ ਮੁਲਾਕਾਤ ਦੌਰਾਨ ਕਰਜ਼ੇ ਦੇ ਸੰਕਟ ਅਤੇ ਹੋਰ ਮੁੱਦਿਆਂ ‘ਤੇ ਚਰਚਾ ਕੀਤੀ। ਸੀਤਾਰਮਨ ਆਈਐੱਮਐੱਫ ਅਤੇ ਵਿਸ਼ਵ ਬੈਂਕ ਦੀ ਸਾਲਾਨਾ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਇੱਥੇ ਉੱਚ ਪੱਧਰੀ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੀ ਹੈ। ਵਿੱਤ ਮੰਤਰਾਲੇ ਨੇ ਬੈਠਕ ਤੋਂ ਬਾਅਦ ਟਵੀਟ ਕੀਤਾ ਕਿ ਸੀਤਾਰਮਨ ਨੇ ਗੋਪੀਨਾਥ ਨੂੰ ਗਲੋਬਲ ਸੋਵਰੇਨ ਡੈਬਟ ਗੋਲਮੇਜ਼ ‘ਤੇ ਭਾਰਤ ਦੇ ਕੰਮ ਨੂੰ ਤੇਜ਼ ਕਰਨ ਲਈ ਵਧਾਈ ਦਿੱਤੀ ਅਤੇ ਕਰਜ਼ੇ ਨਾਲ ਸਬੰਧਤ ਸੰਵੇਦਨਸ਼ੀਲਤਾ ਨੂੰ ਹੱਲ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ।