12.4 C
Alba Iulia
Tuesday, April 30, 2024

ਸੀਤਾਰਾਮਨ ਤੇ ਗੋਪੀਨਾਥ ਵੱਲੋਂ ਕ੍ਰਿਪਟੋ ਨਾਲ ਜੁੜੀਆਂ ਚੁਣੌਤੀਆਂ ’ਤੇ ਚਰਚਾ

Must Read


ਵਾਸ਼ਿੰਗਟਨ, 12 ਅਪਰੈਲ

ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਤੇ ਆਈਐਮਐਫ ਦੀ ਚੋਟੀ ਦੀ ਅਧਿਕਾਰੀ ਗੀਤਾ ਗੋਪੀਨਾਥ ਵਿਚਾਲੇ ਅੱਜ ਇੱਥੇ ਮੁਲਾਕਾਤ ਹੋਈ ਤੇ ਦੋਵਾਂ ਨੇ ਇਸ ਮੌਕੇ ਕਈ ਮੁੱਦਿਆਂ ਉਤੇ ਚਰਚਾ ਕੀਤੀ। ਉਨ੍ਹਾਂ ਕਰਜ਼ਿਆਂ ਸਬੰਧੀ ਜੋਖ਼ਮਾਂ ਤੇ ਕ੍ਰਿਪਟੋ ਦੀਆਂ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ। ਸੀਤਾਰਾਮਨ ਇਕ ਉੱਚ ਪੱਧਰੀ ਵਫ਼ਦ ਨਾਲ ਆਈਐਮਐਫ ਦੀ ਬੈਠਕ ਵਿਚ ਹਿੱਸਾ ਲੈਣ ਇੱਥੇ ਆਏ ਹਨ। ਉਹ ਵਾਸ਼ਿੰਗਟਨ ਵਿਚ ਹੀ ਵਿਸ਼ਵ ਬੈਂਕ ਦੀ ਇਕ ਮੀਟਿੰਗ ਵਿਚ ਹੀ ਹਿੱਸਾ ਲੈਣਗੇ। ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਆਈਐਮਐਫ ਦੀਆਂ ਵਿੱਤੀ ਸੈਕਟਰ ‘ਤੇ ਬਣੇ ਦਬਾਅ, ਰੀਅਲ ਅਸਟੇਟ ਦੇ ਵੱਧ ਰਹੇ ਭਾਅ, ਵੱਧ ਰਹੇ ਕਰਜ਼ੇ, ਮਹਿੰਗਾਈ, ਭੂ-ਸਿਆਸੀ ਹਲਚਲ ਤੇ ਚੀਨ ਵਿਚ ਡਗਮਗਾ ਰਹੀਂ ਵਿਕਾਸ ਦਰ ਬਾਰੇ ਚਿੰਤਾਵਾਂ ਉਤੇ ਧਿਆਨ ਦਿੱਤਾ। ਸੀਤਾਰਾਮਨ ਨੇ ਭਾਰਤ ਦੀ ਜੀ20 ਪ੍ਰਧਾਨਗੀ ਨੂੰ ਆਈਐਮਐਫ ਵੱਲੋਂ ਮਿਲੇ ਸਮਰਥਨ ਲਈ ਮੁਦਰਾ ਫੰਡ ਦਾ ਧੰਨਵਾਦ ਕੀਤਾ। ਇਸ ਮੌਕੇ ਗੋਪੀਨਾਥ ਤੇ ਸੀਤਾਰਾਮਨ ਵਿਚਾਲੇ ਆਲਮੀ ਪੱਧਰ ‘ਤੇ ਕਰਿਪਟੋ ਬਾਰੇ ਨੀਤੀ ਘੜਨ ਸਬੰਧੀ ਵੀ ਗੱਲਬਾਤ ਹੋਈ। ਦੋਵਾਂ ਨੇ ਟਵੀਟ ਕਰ ਕੇ ਇਕ-ਦੂਜੇ ਨਾਲ ਹੋਈ ਗੱਲਬਾਤ ਦੇ ਵੇਰਵੇ ਵੀ ਸਾਂਝੇ ਕੀਤੇ। -ਪੀਟੀਆਈ

ਅਮਰੀਕੀ ਖ਼ਜ਼ਾਨਾ ਮੰਤਰੀ ਨੂੰ ਵੀ ਮਿਲੇ ਸੀਤਾਰਾਮਨ

ਵਾਸ਼ਿੰਗਟਨ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਇੱਥੇ ਅਮਰੀਕਾ ਦੀ ਖ਼ਜ਼ਾਨਾ ਮੰਤਰੀ ਜੈਨੇਟ ਯੈਲੇਨ ਨਾਲ ਵਿਸ਼ਵ ਬੈਂਕ ਹੈੱਡਕੁਆਰਟਰ ਵਿਚ ਮੁਲਾਕਾਤ ਕੀਤੀ। ਭਾਰਤ ਨੇ ਇਸ ਮੌਕੇ ਆਲਮੀ ਵਿਕਾਸ ਚੁਣੌਤੀਆਂ ਦੀ ਵਿਆਖਿਆ ਉਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਹੋਈ ਰਾਊਂਡਟੇਬਲ ਚਰਚਾ ਜਲਵਾਯੂ ਤਬਦੀਲੀ, ਮਹਾਮਾਰੀ ਦੇ ਅਸਰਾਂ ਆਦਿ ਉਤੇ ਕੇਂਦਰਤ ਰਹੀ। ਯੈਲੇਨ ਨੇ ਇਸ ਮੌਕੇ ਕਿਹਾ ਕਿ ਆਉਣ ਵਾਲੇ ਵੱਖ-ਵੱੱਖ ਸੰਮੇਲਨਾਂ ਵਿਚ ਇਨ੍ਹਾਂ ਚੁਣੌਤੀਆਂ ਦੇ ਟਾਕਰੇ ਲਈ ਜ਼ਮੀਨ ਤਿਆਰ ਕੀਤੀ ਜਾ ਸਕਦੀ ਹੈ। ਉਨ੍ਹਾਂ ਜੀ20, ਸੀਓਪੀ ਸੰਮੇਲਨ ਦਾ ਜ਼ਿਕਰ ਕੀਤਾ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -