ਜੈਪੁਰ, 30 ਅਪਰੈਲ
ਕਾਂਗਰਸ ਆਗੂ ਸ਼ਕਤੀਸਿੰਹ ਗੋਹਿਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2019 ਵਿੱਚ ਹੋਏ ਪੁਲਵਾਮਾ ਦਹਿਸ਼ਤੀ ਹਮਲੇ ਸਬੰਧੀ ਫੌਜ ਦੇ ਸਾਬਕਾ ਮੁਖੀ ਜਨਰਲ (ਸੇਵਾਮੁਕਤ) ਸ਼ੰਕਰ ਰੋਏ ਚੌਧਰੀ ਵੱਲੋਂ ਉਠਾਏ ਗਏ ਮੁੱਦਿਆਂ ਬਾਰੇ ਜਵਾਬ ਦੇਣਾ ਚਾਹੀਦਾ ਹੈ। ਰਾਜ ਸਭਾ ਮੈਂਬਰ ਗੋਹਿਲ ਨੇ ਕਿਹਾ, ‘ਜਨਰਲ (ਸੇਵਾਮੁਕਤ) ਸ਼ੰਕਰ ਰੋਏਚੌਧਰੀ ਮੁਤਾਬਿਕ ਪੁਲਵਾਮਾ ਵਿੱਚ ਜਵਾਨਾਂ ਦੇ ਸ਼ਹੀਦ ਹੋਣ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਕੌਮੀ ਸੁਰੱਖਿਆ ਸਲਾਹਕਾਰ ਸੁਰੱਖਿਆ ‘ਚ ਕੁਤਾਹੀ ਲਈ ਜ਼ਿੰਮੇਵਾਰ ਹੈ।’ ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਬਾਰੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆ ਪਾਲ ਮਲਿਕ ਦੇ ਕਥਿਤ ਦੋਸ਼ਾਂ ਤੇ ਜਨਰਲ (ਸੇਵਾਮੁਕਤ) ਰੋਏ ਚੌਧਰੀ ਵੱਲੋਂ ਚੁੱਕੇ ਗਏ ਸਵਾਲਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਦੀ ‘ਚੁੱਪ’ ਸਵਾਲ ਖੜ੍ਹੇ ਕਰਦੀ ਹੈ। -ਪੀਟੀਆਈ