12.4 C
Alba Iulia
Friday, March 29, 2024

ਬਾਦਸ਼ਾਹ ਚਾਰਲਸ ਦੀ ਤਾਜਪੋਸ਼ੀ ਮੌਕੇ ਹਿੰਦੂ, ਮੁਸਲਿਮ ਤੇ ਸਿੱਖਾਂ ਨੂੰ ਦਰਸਾਉਂਦੀ ਡਾਕ ਟਿਕਟ ਜਾਰੀ

Must Read


ਲੰਡਨ, 1 ਮਈ

ਬਰਤਾਨੀਆ ਦੇ ਮਹਾਰਾਜਾ ਚਾਰਲਸ (ਤੀਜੇ) ਦੀ 6 ਮਈ ਨੂੰ ਹੋਣ ਵਾਲੀ ਤਾਜਪੋਸ਼ੀ ਦੇ ਮੱਦੇਨਜ਼ਰ ਸ਼ਾਹੀ ਡਾਕ ਵਿਭਾਗ (ਰੌਇਲ ਮੇਲ) ਵੱਲੋਂ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਅਤੇ ਉਨ੍ਹਾਂ ਦੀਆਂ ਪੂਜਣਯੋਗ ਥਾਵਾਂ ਨੂੰ ਦਰਸਾਉਂਦੀ ਡਾਕ ਟਿਕਟ ਜਾਰੀ ਕੀਤੀ ਗਈ ਹੈ। ਇਕ ਖ਼ਬਰ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਇਹ ‘ਭਿੰਨਤਾ ਤੇ ਭਾਈਚਾਰੇ’ ਨੂੰ ਦਰਸਾਉਂਦੀ ਹੈ। ਉਨ੍ਹਾਂ ਨਾਲ ਹੀ ਲਿਖਿਆ ਕਿ ਇਹ ਵਰਤਮਾਨ ਬਰਤਾਨਵੀ ਸਮਾਜ ਦੀ ਸਭਿਆਚਾਰਕ ਭਿੰਨਤਾ ਦਾ ਪ੍ਰਤੀਕ ਵੀ ਹੈ, ਤੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਇੱਥੋਂ ਦੇ ਭਾਈਚਾਰੇ ਨੂੰ ਵੀ ਦਰਸਾਉਂਦੀ ਹੈ। ਟਿਕਟ ‘ਤੇ ਯਹੂਦੀ, ਇਸਲਾਮਿਕ, ਈਸਾਈ, ਸਿੱਖ, ਹਿੰਦੂ ਤੇ ਬੁੱਧ ਧਰਮਾਂ ਨਾਲ ਸਬੰਧਤ ਲੋਕ ਖੜ੍ਹੇ ਨਜ਼ਰ ਆ ਰਹੇ ਹਨ, ਇਹ ਸਾਰੇ ਧਰਮਾਂ ਦਾ ਪ੍ਰਤੀਕ ਹੈ ਨਾ ਕਿ ਕਿਸੇ ਇਕ ਧਰਮ ਦਾ। ਟਿਕਟ ਦੇ ਪਿਛੋਕੜ ‘ਚ ਬਰਤਾਨੀਆ ਦੇ ਦਿਹਾਤੀ ਤੇ ਸ਼ਹਿਰੀ ਪੱਖ ਨਜ਼ਰ ਆ ਰਹੇ ਹਨ ਤੇ ਨਾਲ ਹੀ ਵੱਖ-ਵੱਖ ਧਰਮਾਂ ਦੇ ਧਾਰਮਿਕ ਸਥਾਨ ਦਿਖ ਰਹੇ ਹਨ ਜੋ ਕਿ ਪੂਰੇ ਯੂਕੇ ਵਿਚ ਹਨ। ਇਕ ਛੋਟੀ ਸ਼ੀਟ ਵਿਚ ਇਸ ਟਿਕਟ ਨੂੰ ਦਰਸਾਇਆ ਗਿਆ ਹੈ ਤੇ ਨਾਲ ਹੀ ਤਾਜਪੋਸ਼ੀ ਸਮਾਗਮ ਬਾਰੇ ਦੱਸਿਆ ਗਿਆ ਹੈ। ਇਸ ਵਿਚ ਰਾਸ਼ਟਰਮੰਡਲ ਦੇ ਆਲਮੀ ਸਬੰਧਾਂ, ਟਿਕਾਊ ਵਿਕਾਸ ਤੇ ਜੈਵ ਭਿੰਨਤਾ ਦਾ ਵੀ ਜ਼ਿਕਰ ਹੈ। ਇਤਿਹਾਸ ਵਿਚ ਇਹ ਤੀਜੀ ਵਾਰ ਹੈ ਜਦ ‘ਰੌਇਲ ਮੇਲ’ ਨੇ ਤਾਜਪੋਸ਼ੀ ਸਮਾਗਮ ਮੌਕੇ ਟਿਕਟਾਂ ਜਾਰੀ ਕੀਤੀਆਂ ਹਨ। ਇਸ ਤੋਂ ਪਹਿਲਾਂ 1937 ‘ਚ ਮਹਾਰਾਜਾ ਜੌਰਜ ਤੇ 1953 ‘ਚ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀ ਤਾਜਪੋਸ਼ੀ ਮੌਕੇ ਟਿਕਟਾਂ ਜਾਰੀ ਹੋਈਆਂ ਸਨ। ਸ਼ਾਹੀ ਡਾਕ ਵਿਭਾਗ ਦੇ ਸੀਈਓ ਸਾਈਮਨ ਥੌਂਪਸਨ ਨੇ ਕਿਹਾ ਕਿ ਉਹ ਯਾਦਗਾਰੀ ਟਿਕਟਾਂ ਦਾ ਸੈੱਟ ਜਾਰੀ ਕਰ ਕੇ ਮਾਣ ਮਹਿਸੂਸ ਕਰ ਰਹੇ ਹਨ, ਇਨ੍ਹਾਂ ਵਿਚੋਂ ਕੁਝ ਬਾਦਸ਼ਾਹ ਚਾਰਲਸ ਵੱਲੋਂ ਵਰ੍ਹਿਆਂਬੱਧੀ ਕੀਤੀ ਲੋਕ ਸੇਵਾ ਦਾ ਪ੍ਰਤੀਕ ਹਨ। ਇਨ੍ਹਾਂ ਟਿਕਟਾਂ ਨੂੰ ‘ਐਟਲੀਅਰ ਵਰਕਸ’ ਨੇ ਡਿਜ਼ਾਈਨ ਕੀਤਾ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -