ਸ਼ਿਮਲਾ, 2 ਮਈ
ਸ਼ਿਮਲਾ ਵਿੱਚ ਨਗਰ ਨਿਗਮ ਦੇ 34 ਵਾਰਡਾਂ ਲਈ ਅੱਜ 58 ਫੀਸਦ ਵੋਟਿੰਗ ਹੋਈ। ਸਵੇਰੇ 8 ਵਜੇ ਵੋਟਿੰਗ ਸ਼ੁਰੂ ਤੇ ਸ਼ਾਮ 4 ਵਜੇ ਤੱਕ ਚੱਲੀ, ਜਿਸ ਦੇ ਨਤੀਜੇ ਵੀਰਵਾਰ ਨੂੰ ਐਲਾਨੇ ਜਾਣਗੇ। ਨਗਰ ਨਿਗਮ ਦਾ ਪੰਜ ਸਾਲ ਦਾ ਕਾਰਜਕਾਲ ਜੂਨ 2022 ਵਿੱਚ ਖਤਮ ਹੋ ਗਿਆ ਸੀ ਪਰ ਚੋਣਾਂ ਕਰਵਾਉਣ ਵਿੱਚ 11 ਮਹੀਨੇ ਦੀ ਦੇਰੀ ਹੋਈ। ਇਨ੍ਹਾਂ ਚੋਣਾਂ ‘ਚ ਮੁੱਖ ਮੁਕਾਬਲਾ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਵਿਚਾਲੇ ਹੈ ਅਤੇ ਦੋਵੇਂ ਪਾਰਟੀਆਂ ਦੇ ਵਰਕਰ ਸਵੇਰ ਤੋਂ ਹੀ ਵੋਟਰਾਂ ਨੂੰ ਪੋਲਿੰਗ ਬੂਥਾਂ ‘ਤੇ ਜਾਣ ਲਈ ਪ੍ਰੇਰਿਤ ਕਰਦੇ ਦੇਖੇ ਗਏ।