12.4 C
Alba Iulia
Friday, April 26, 2024

ਭਾਰਤ ਬੱਚਿਆਂ ਨੂੰ ਅਗਵਾ ਕਰਨ ਦੇ ਮਾਮਲਿਆਂ ’ਚ ਕਿਸੇ ਵੀ ਕੌਮਾਂਤਰੀ ਨਿਯਮ ਦੀ ਪਾਲਣਾ ਨਹੀਂ ਕਰਦਾ: ਅਮਰੀਕਾ

Must Read


ਵਾਸ਼ਿੰਗਟਨ, 3 ਮਈ

ਭਾਰਤ ਦੁਨੀਆ ਦੇ ਉਨ੍ਹਾਂ 14 ਦੇਸ਼ਾਂ ਵਿੱਚੋਂ ਇੱਕ ਹੈ, ਜੋ ਬੱਚਿਆਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰਨ ਨਾਲ ਸਬੰਧਤ ਕਿਸੇ ਵੀ ਅੰਤਰਰਾਸ਼ਟਰੀ ਪ੍ਰੋਟੋਕੋਲ(ਨਿਯਮ) ਦੀ ਪਾਲਣਾ ਨਹੀਂ ਕਰਦੇ ਹਨ। ਇੱਕ ਅਮਰੀਕੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਸਾਲ 2023 ਲਈ ਵਿਦੇਸ਼ ਵਿਭਾਗ ਦੀ ਸਾਲਾਨਾ ਰਿਪੋਰਟ ਅਮਰੀਕੀ ਸੰਸਦ ‘ਚ ਪੇਸ਼ ਕੀਤੀ ਗਈ। ਰਿਪੋਰਟ ਦੇ ਅਨੁਸਾਰ, ‘ਇਸ ਕਾਰਨ ਅਗਵਾ ਕੀਤੇ ਬੱਚਿਆਂ ਦੀ ਰਿਹਾਈ ਲਈ 65 ਪ੍ਰਤੀਸ਼ਤ ਬੇਨਤੀਆਂ ‘ਤੇ 12 ਮਹੀਨਿਆਂ ਤੋਂ ਵੱਧ ਸਮੇਂ ਤੋਂ ਕਾਰਵਾਈ ਨਹੀਂ ਕੀਤੀ ਗਈ।’ ਇਸ ਲਈ 96 ਦੇਸ਼ਾਂ ਨੇ ਸੰਧੀ ਕੀਤੀ ਹੋਈ ਹੈ,ਜਿਨ੍ਹਾਂ ਦੇਸ਼ਾਂ ਨੇ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਉਨ੍ਹਾਂ ‘ਚ ਅਰਜਨਟੀਨਾ, ਬੇਲੀਜ਼, ਬ੍ਰਾਜ਼ੀਲ, ਬੁਲਗਾਰੀਆ, ਇਕਵਾਡੋਰ, ਮਿਸਰ, ਹੋਂਡੁਰਸ, ਜਾਰਡਨ, ਪੇਰੂ, ਕੋਰੀਆ ਗਣਰਾਜ, ਰੋਮਾਨੀਆ, ਰੂਸ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਸ਼ਾਮਲ ਹਨ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -