ਸ਼ਿਮਲਾ, 3 ਮਈ
ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਅੱਜ ਬੱਸ ਦੇ ਇੱਕ ਘਰ ਵਿੱਚ ਵੱਜਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਬੱਸ ਹਰਿਆਣਾ ਦੇ ਬੱਲਭਗੜ੍ਹ ਤੋਂ ਕਾਂਗੜਾ ਦੇ ਬੈਜਨਾਥ ਜਾ ਰਹੀ ਸੀ, ਜਦੋਂ ਸਵੇਰੇ 4.15 ਵਜੇ ਇਹ ਹਾਦਸਾ ਵਾਪਰਿਆ। ਬੱਸ ਦਰੱਖਤ ਨਾਲ ਟਕਰਾ ਕੇ ਘਰ ਦੀ ਕੰਧ ਨਾਲ ਜਾ ਟਕਰਾਈ, ਜਿਸ ਕਾਰਨ ਵਰਿੰਦਰ ਦੀ ਮੌਤ ਹੋ ਗਈ ਅਤੇ ਬੱਸ ‘ਚ ਸਵਾਰ ਯਾਤਰੀਆਂ ਸਮੇਤ ਘਰ ‘ਚ ਮੌਜੂਦ ਕਈ ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ਵਿੱਚ ਇੱਕ ਬੱਚੇ ਸਮੇਤ ਇੱਕੋ ਪਰਿਵਾਰ ਦੇ ਤਿੰਨ ਵਿਅਕਤੀ ਸ਼ਾਮਲ ਹਨ।