ਕੋਲੰਬੋ, 7 ਮਈ
ਸ੍ਰੀਲੰਕਾ ਦੇ ਸੈਰ-ਸਪਾਟਾ ਬਾਜ਼ਾਰ ਵਿਚ ਭਾਰਤੀਆਂ ਦੀ ਹਿੱਸੇਦਾਰੀ ਨੇ ਮੁੜ ਸਿਖ਼ਰਲੀ ਥਾਂ ਮੱਲ ਲਈ ਹੈ ਤੇ ਇਸ ਸਾਲ ਅਪਰੈਲ ਵਿਚ 20 ਹਜ਼ਾਰ ਭਾਰਤੀ ਸੈਲਾਨੀ ਉੱਥੇ ਗਏ ਹਨ। ਅਜਿਹਾ ਕਰੀਬ ਛੇ ਮਹੀਨਿਆਂ ਬਾਅਦ ਹੋਇਆ ਹੈ। ਸੈਰ-ਸਪਾਟਾ ਅਥਾਰਿਟੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਪਰੈਲ ਵਿਚ 19,915 ਭਾਰਤੀ ਸੈਲਾਨੀ ਤੇ 14,656 ਰੂਸੀ ਸੈਲਾਨੀ ਸ੍ਰੀਲੰਕਾ ਆਏ ਹਨ। ਇਸ ਤੋਂ ਪਹਿਲਾਂ ਰੂਸੀ ਸੈਲਾਨੀ ਸਭ ਤੋਂ ਵੱਧ ਸ੍ਰੀਲੰਕਾ ਆ ਰਹੇ ਸਨ। ਯੂਕੇ ਤੋਂ ਵੀ ਕਾਫ਼ੀ ਸੈਲਾਨੀ ਸ੍ਰੀਲੰਕਾ ਆਉਂਦੇ ਹਨ। ਅਪਰੈਲ ਵਿਚ ਇਕ ਲੱਖ ਤੋਂ ਵੱਧ ਸੈਲਾਨੀ ਸ੍ਰੀਲੰਕਾ ਆਏ ਹਨ। ਜ਼ਿਕਰਯੋਗ ਹੈ ਕਿ 2019 ਵਿਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ ਦੀ ਸੈਰ-ਸਪਾਟਾ ਸਨਅਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। -ਪੀਟੀਆਈ