ਨਵੀਂ ਦਿੱਲੀ, 13 ਮਈ
ਸੀਬੀਆਈ ਦੇ ਡਾਇਰੈਕਟਰ ਦੀ ਚੋਣ ਕਰਨ ਲਈ ਪ੍ਰਧਾਨ ਮੰਤਰੀ, ਭਾਰਤ ਦੇ ਚੀਫ਼ ਜਸਟਿਸ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਾਲੀ ਉੱਚ ਪੱਧਰੀ ਕਮੇਟੀ ਦੀ ਮੀਟਿੰਗ ਅੱਜ ਸ਼ਾਮ ਨੂੰ ਹੋਣ ਦੀ ਸੰਭਾਵਨਾ ਹੈ। ਕਮੇਟੀ ਸੀਬੀਆਈ ਦੇ ਅਗਲੇ ਮੁਖੀ ਦੀ ਚੋਣ ਕਰ ਸਕਦੀ ਹੈ ਜਾਂ ਮੌਜੂਦਾ ਸੁਬੋਧ ਕੁਮਾਰ ਜੈਸਵਾਲ ਦੇ ਅਹੁਦੇ ਦੇ ਮਿਆਦ ਵਧਾ ਸਕਦੀ ਹੈ, ਜਿਨ੍ਹਾਂ ਦਾ ਦੋ ਸਾਲ ਦਾ ਕਾਰਜਕਾਲ 25 ਮਈ ਨੂੰ ਖਤਮ ਹੋ ਰਿਹਾ ਹੈ। ਜੈਸਵਾਲ, ਮਹਾਰਾਸ਼ਟਰ ਕੇਡਰ ਦੇ 1985 ਬੈਚ ਦੇ ਆਈਪੀਐੱਸ ਅਧਿਕਾਰੀ ਹਨ।