ਹਿਊਸਟਨ, 17 ਮਈ
ਅਮਰੀਕਾ ਦੇ ਟੈਕਸਾਸ ਸੂਬੇ ਤੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਲਾਪਤਾ ਹੋਈ 25 ਸਾਲਾ ਭਾਰਤੀ-ਅਮਰੀਕੀ ਔਰਤ ਦੀ ਲਾਸ਼ ਗੁਆਂਢੀ ਸੂਬੇ ਓਕਲਾਹੋਮਾ ਤੋਂ ਬਰਾਮਦ ਹੋਈ ਹੈ। ਇਹ ਔਰਤ ਆਪਣੇ ਦਫਤਰ ਜਾ ਰਹੀ ਸੀ ਪਰ ਇਸ ਦੌਰਾਨ ਉਹ ਲਾਪਤਾ ਹੋ ਗਈ। ਲਹਿਰੀ ਪਥੀਵਾਦਾ ਨੂੰ ਆਖਰੀ ਵਾਰ ਮੈਕਕਿਨੀ ਦੇ ਉਪਨਗਰ ਵਿੱਚ ਕਾਲੇ ਰੰਗ ਦੀ ਟੋਇਟਾ ਚਲਾਉਂਦੇ ਦੇਖਿਆ ਗਿਆ ਸੀ। ਉਸ ਦੇ ਲਾਪਤਾ ਹੋਣ ਤੋਂ ਇਕ ਦਿਨ ਬਾਅਦ ਉਸ ਦੀ ਲਾਸ਼ ਟੈਕਸਾਸ ਤੋਂ 322 ਕਿਲੋਮੀਟਰ ਦੂਰ ਓਕਲਾਹੋਮਾ ਰਾਜ ਤੋਂ ਬਰਾਮਦ ਕੀਤੀ ਗਈ ਸੀ।