ਨਵੀਂ ਦਿੱਲੀ, 23 ਮਈ
ਆਮਦਨ ਕਰ ਵਿਭਾਗ ਨੇ ਵਿਅਕਤੀਆਂ, ਪੇਸ਼ੇਵਰਾਂ ਤੇ ਛੋਟੇ ਕਾਰੋਬਾਰੀਆਂ ਵਾਸਤੇ ਵਿੱਤੀ ਸਾਲ 2022-23 ਲਈ ਆਮਦਨ ਕਰ ਰਿਟਰਨ (ਆਈਟੀਆਰ) 1 ਅਤੇ 4 ਆਨਲਾਈਨ ਭਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਵਿਭਾਗ ਨੇ ਟਵੀਟ ਕੀਤਾ ਹੈ ਕਿ ਹੋਰ ਟੈਕਸ ਰਿਟਰਨ/ਫਾਰਮਾਂ ਲਈ ਵੀ ਸਹੂਲਤ ਜਲਦੀ ਸ਼ੁਰੂ ਕੀਤੀ ਜਾਵੇਗੀ। ਵਿੱਤੀ ਸਾਲ 2022-23 ਲਈ ਜਿਨ੍ਹਾਂ ਲੋਕਾਂ ਨੂੰ ਖਾਤਿਆਂ ਦੇ ਆਡਿਟ ਦੇ ਲੋੜ ਨਹੀਂ ਹੈ ਉਨ੍ਹਾਂ ਵਾਸਤੇ ਆਮਦਨ ਕਰ ਰਿਟਰਨ ਭਰਨ ਦੀ ਆਖਰੀ ਤਰੀਕ 31 ਜੁਲਾਈ ਹੈ। -ਪੀਟੀਆਈ