ਅਦਾਕਾਰਾ ਦੀ ਫੇਕ ਵੀਡੀਓ ਬਣਾਉਣ ਵਾਲੇ ਤੱਕ ਪਹੁੰਚਣ ਲਈ ਪੁਲੀਸ ਨੇ ਮੈਟਾ ਤੋਂ ਮੰਗੀ ਜਾਣਕਾਰੀ
ਦਿੱਲੀ ਪੁਲੀਸ ਨੇ ਸੋਸ਼ਲ ਮੀਡੀਆ ਕੰਪਨੀ ਮੈਟਾ ਨੂੰ ਉਸ ਅਕਾਊਂਟ ਦਾ ਯੂਆਰਐੱਲ ਉਪਲਬਧ ਕਰਵਾਉਣ ਲਈ ਪੱਤਰ ਲਿਖਿਆ ਹੈ, ਜਿਸ ਨਾਲ ਅਦਾਕਾਰਾ ਰਸ਼ਮਿਕਾ ਮੰਦਾਨਾ ਦਾ ‘ਡੀਪ ਫੇਕ’ ਵੀਡੀਓ ਸਾਂਝਾ ਕੀਤਾ ਗਿਆ ਸੀ। ਪੁਲੀਸ ਨੇ ਘਟਨਾ ਦੇ ਸਬੰਧ ਵਿੱਚ ਐੱਫਆਈਆਰ ਦਰਜ ਕਰਵਾਉਣ ਤੋਂ ਇਕ ਦਿਨ ਬਾਅਦ ਇਹ ਕਦਮ ਉਠਾਇਆ ਹੈ। ਇਕ ਅਧਿਕਾਰੀ ਮੁਤਾਬਕ, ਦਿੱਲੀ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਫਰਜ਼ੀ ਵੀਡੀਓ ਸਾਂਝਾ ਕਰਨ ਵਾਲੇ ਲੋਕਾਂ ਦੀ ਜਾਣਕਾਰੀ ਵੀ ਮੰਗੀ ਹੈ। ਜਾਂਚ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ, ‘‘ਅਸੀਂ ਉਸ ਖਾਤੇ ਦੀ ਯੂਆਰਐੱਲ ਆਈਡੀ ਤੱਕ ਪਹੁੰਚ ਹਾਸਲ ਕਰਨ ਲਈ ਮੈਟਾ ਨੂੰ ਲਿਖਿਆ ਹੈ ਜਿਸ ਤੋਂ ਵੀਡੀਓ ਬਣਾਇਆ ਗਿਆ ਸੀ।’’
The post ਅਦਾਕਾਰਾ ਦੀ ਫੇਕ ਵੀਡੀਓ ਬਣਾਉਣ ਵਾਲੇ ਤੱਕ ਪਹੁੰਚਣ ਲਈ ਪੁਲੀਸ ਨੇ ਮੈਟਾ ਤੋਂ ਮੰਗੀ ਜਾਣਕਾਰੀ first appeared on Ontario Punjabi News.