ਚੀਨੀ ਰਾਸ਼ਟਰਪਤੀ ਤੇ ਅਮਰੀਕੀ ਰਾਸ਼ਟਰਪਤੀ ਵਿਚਾਲੇ 15 ਨੂੰ ਸਾਨ ਫਰਾਂਸਿਸਕੋ ਕੈਲੀਫੋਰਨੀਆ ਰਾਜ ਵਿੱਚ ਹੋਵੇਗੀ ਅਹਿਮ ਬੈਠਕ
ਵਾਸ਼ਿੰਗਟਨ, 14 ਨਵੰਬਰ (ਰਾਜ ਗੋਗਨਾ)-ਅਮਰੀਕਾ ਦੀ ਮੇਜ਼ਬਾਨੀ ਹੇਠ ਕੈਲੀਫੋਰਨੀਆ ਦੇ ਸ਼ਹਿਰ ਸਾਨ ਫਰਾਂਸਿਸਕੋ ਸ਼ਹਿਰ ਵਿੱਚ 11 ਨਵੰਬਰ ਤੋਂ ਅਫਓਛ( ਏਸ਼ੀਆ- ਪ੍ਰਸ਼ਾਤ ਆਰਥਿਕ ਸਹਿਯੋਗ) ਸੰਮੇਲਨ ਸ਼ੁਰੂ ਹੋਇਆ ਗਿਆ ਹੈ, ਜੋ 17 ਨਵੰਬਰ ਤੱਕ ਚੱਲੇਗਾ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਬੁੱਧਵਾਰ 15 ਨਵੰਬਰ ਨੂੰ ਵਿਸ਼ੇਸ਼ ਮੁਲਾਕਾਤ ਹੋਵੇਗੀ।ਜੋ ਦੋਨਾਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਦਾ ਸੰਕੇਤ ਹੈ। ਇਕ ਸਾਲ ਪਹਿਲਾਂ ਇੰਡੋਨੇਸ਼ੀਆ ‘ਚ ਦੋਹਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਵਿਚਾਲੇ ਬੈਠਕ ਹੋਈ ਸੀ ਅਤੇ ਇਨ੍ਹਾਂ ਦੋਹਾਂ ਨੇਤਾਵਾਂ ਵਿਚਾਲੇ ਫਿਰ ਤੋਂ ਬੈਠਕ ਹੋਵੇਗੀ। ਪਿਛਲੇ ਕਾਫੀ ਸਮੇਂ ਤੋਂ ਅਮਰੀਕਾ ਅਤੇ ਚੀਨ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ, ਇਸ ਲਈ ਦੋਹਾਂ ਨੇਤਾਵਾਂ ਦੀ ਮੁਲਾਕਾਤ ‘ਤੇ ਦੁਨੀਆ ਦੀ ਨਜ਼ਰ ਹੋਵੇਗੀ। ਦੋਹਾਂ ਦੇਸ਼ਾਂ ਦੇ ਨੇਤਾਵਾਂ ਦੇ ਦੌਰੇ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਸੁਧਾਰ ਦੇ ਸੰਕੇਤ ਵੀ ਮਿਲ ਰਹੇ ਹਨ।ਚੀਨ ਅਤੇ ਅਮਰੀਕਾ ਵਿਚਾਲੇ ਹੋਣ ਵਾਲੀ ਇਸ ਬੈਠਕ ‘ਚ ਨਿੱਜੀ ਹਿੱਤਾਂ ਅਤੇ ਭੂ-ਰਾਜਨੀਤਿਕ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।ਹਾਲ ਹੀ ਵਿੱਚ ਅਮਰੀਕੀ ਵਣਜ ਵਿਭਾਗ ਦੇ ਉਦਯੋਗ ਅਤੇ ਸੁਰੱਖਿਆ ਬਿਊਰੋ (ਬੀਆਈਐਸ) ਨੇ ਇੱਕ ਅੰਤਰਿਮ ਨਿਯਮ ਜਾਰੀ ਕੀਤਾ ਹੈ ਜਿਸ ਦਾ ਉਦੇਸ਼ ਅਡਵਾਂਸਡ ਕੰਪਿਊਟਿੰਗ, ਸੈਮੀਕੰਡਕਟਰ ਚਿਪਸ, ਸੁਪਰਕੰਪਿਊਟਿੰਗ ਅਤੇ ਸੈਮੀਕੰਡਕਟਰ ਸਮਰੱਥਾਵਾਂ ਵਰਗੀਆਂ ਸੰਵੇਦਨਸ਼ੀਲ ਤਕਨਾਲੋਜੀਆਂ ਦੇ ਚੀਨ ਨੂੰ ਨਿਰਯਾਤ ‘ਤੇ ਪਾਬੰਦੀ ਲਗਾਉਣਾ ਹੈ। ਦਿ ਗਾਰਡੀਅਨ ਦੀ ਰਿਪੋਰਟ ਦੇ ਮੁਤਾਬਕ ਇਹ ਨਿਯਮ 16 ਨਵੰਬਰ ਤੋਂ ਲਾਗੂ ਹੋਣ ਜਾ ਰਹੇ ਹਨ। ਇਸ ਮਾਮਲੇ ‘ਤੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਗੱਲਬਾਤ ਵੀ ਹੋ ਸਕਦੀ ਹੈ।ਅਮਰੀਕਾ ਨੇ ਹਾਲ ਹੀ ਵਿਚ ਸੈਮੀਕੰਡਕਟਰ ਚਿਪਸ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਚੀਨ ਨੂੰ ਇਕ ਹੋਰ ਝਟਕਾ ਦਿੱਤਾ ਹੈ। ਸੰਯੁਕਤ ਰਾਜ ਅਮਰੀਕਾ ਨੇ ਚੀਨ ਨੂੰ ਬੈਕਟੀਰੀਆ ਲਈ ਇੱਕ ਪ੍ਰਮੁੱਖ ਖਣਿਜ, ਗ੍ਰੈਫਾਈਟ ਦੇ ਨਿਰਯਾਤ ‘ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਹ ਖਣਿਜ ਫੋਨ ਤੋਂ ਲੈ ਕੇ ਇਲੈਕਟ੍ਰਿਕ ਵਾਹਨਾਂ ਤੱਕ ਹਰ ਚੀਜ਼ ਨੂੰ ਪਾਵਰ ਦੇਣ ਵਿੱਚ ਉਪਯੋਗੀ ਹੈ। ਇਹ ਪਾਬੰਦੀ 1 ਦਸੰਬਰ-2023 ਤੋਂ ਲਾਗੂ ਹੋਵੇਗੀ। ਬਿਡੇਨ ਅਤੇ ਜਿਨਪਿੰਗ ਦੀ ਮੀਟਿੰਗ ਵਿਚਾਲੇ ਇਜ਼ਰਾਈਲ-ਫਲਸਤੀਨ ਯੁੱਧ ‘ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।
The post ਚੀਨੀ ਰਾਸ਼ਟਰਪਤੀ ਤੇ ਅਮਰੀਕੀ ਰਾਸ਼ਟਰਪਤੀ ਵਿਚਾਲੇ 15 ਨੂੰ ਸਾਨ ਫਰਾਂਸਿਸਕੋ ਕੈਲੀਫੋਰਨੀਆ ਰਾਜ ਵਿੱਚ ਹੋਵੇਗੀ ਅਹਿਮ ਬੈਠਕ first appeared on Ontario Punjabi News.