ਕੈਨੇਡਾ ਵਿਖੇ ਅੰਤਰਰਾਸ਼ਟਰੀ ਵਿਦਿਆਰਥੀ 1 ਜਨਵਰੀ 2024 ਤੋਂ ਹਫਤੇ ‘ਚ 20 ਘੰਟੇ ਤੋਂ ਵੱਧ ਕੰਮ ਨਹੀਂ ਕਰ ਸਕਣਗੇ
ਕੈਨੇਡਾ ਵਿਖੇ ਅੰਤਰਰਾਸ਼ਟਰੀ ਵਿਦਿਆਰਥੀ 1 ਜਨਵਰੀ 2024 ਤੋਂ ਹਫਤੇ ‘ਚ 20 ਘੰਟੇ ਤੋਂ ਵੱਧ ਕੰਮ ਨਹੀਂ ਕਰ ਸਕਣਗੇ
ਔਟਵਾ, ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ) : ਕੈਨੇਡਾ ਵਿੱਖੇ ਪੜਾਈ ਲਈ ਆਏ ਅੰਤਰਰਾਸ਼ਟਰੀ ਵਿਦਿਆਰਥੀ 1 ਜਨਵਰੀ 2024 ਤੋਂ ਹਫਤੇ ‘ਚ 20 ਘੰਟੇ ਤੋਂ ਵੱਧ ਕੰਮ ਨਹੀਂ ਕਰ ਸਕਣਗੇ , ਪਹਿਲਾ ਸਰਕਾਰ ਵੱਲੋ ਕੋਵਿਡ ਦੌਰਾਨ ਵਿਦਿਆਰਥੀਆ ਨੂੰ 20 ਘੰਟੇ ਤੋਂ ਵੱਧ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਹਫਤੇ ‘ਚ ਵੀਹ ਘੰਟਿਆਂ ਤੋਂ ਵੱਧ ਕੰਮ ਕਰ ਸਕਣ ਦੀ ਇਹ ਸਹੂਲਤ ਇਸ ਸਾਲ ਦੇ ਅਖੀਰ ਤੱਕ 31 ਦਸੰਬਰ 2023 ਨੂੰ ਖਤਮ ਹੋ ਜਾਵੇਗੀ।
ਅਗਲੇ ਸਾਲ 1 ਜਨਵਰੀ ਤੋਂ ਉਹ ਕਾਨੂੰਨੀ ਤੌਰ ਤੇ ਹਫ਼ਤੇ ਦੇ ਵੱਧ ਤੋਂ ਵੱਧ ਵੀਹ ਘੰਟੇ ਹੀ ਕੰਮ ਕਰ ਸਕਣਗੇ। ਕੈਨੇਡਾ ਵਿੱਚ ਇਸ ਸਮੇਂ ਕੰਮਾਂ ਵਿੱਚ ਮੰਦੀ ਦਾ ਦੌਰ ਚੱਲ ਰਿਹਾ ਹੈ, ਕੰਮਕਾਜ ਘਟੇ ਹੋਏ ਹਨ , ਇਸ ਸਮੇਂ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਲਈ ਸਲਾਹ ਹੈ ਕਿ ਉਹ ਆਪਣੇ ਨਾਲ ਇੱਕ ਸਾਲ ਦਾ ਖਰਚ ਜਰੂਰ ਲੈ ਕੇ ਆਉਣ।
The post ਕੈਨੇਡਾ ਵਿਖੇ ਅੰਤਰਰਾਸ਼ਟਰੀ ਵਿਦਿਆਰਥੀ 1 ਜਨਵਰੀ 2024 ਤੋਂ ਹਫਤੇ ‘ਚ 20 ਘੰਟੇ ਤੋਂ ਵੱਧ ਕੰਮ ਨਹੀਂ ਕਰ ਸਕਣਗੇ first appeared on Ontario Punjabi News.