ਅਮਰੀਕਾ ਦੇ ਆਇੳਵਾ ਸੂਬੇ ਦੀ ਕੈਸ ਕਾਉਂਟੀ ਵਿੱਚ ਇੰਟਰਸਟੇਟ ਰੂਟ 80 ਤੇ ਹੋਏ ਰੋਲਓਵਰ ਹਾਦਸੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਹੋ
ਨਿਊਯਾਰਕ, 19 ਦਸੰਬਰ (ਰਾਜ ਗੋਗਨਾ)- ਬੀਤੇਂ ਦਿਨ ਅਮਰੀਕਾ ਦੇ ਸੂਬੇ ਆਇੳਵਾ ਵਿੱਚ ਹੋਏ ਸੜਕ ਟਰੱਕ ਹਾਦਸੇ ਵਿੱਚ ਇੱਕ ਪੰਜਾਬੀ ਨੋਜਵਾਨ (29) ਸਾਲਾ ਦੇ ਟਰੱਕ ਡਰਾਈਵਰ ਦੀ ਮੋਤ ਹੋ ਗਈ ਹੈ। ਲੰਘੇ ਸ਼ਨੀਵਾਰ ਦੁਪਹਿਰ ਨੂੰ ਕੈਸ ਕਾਉਂਟੀ ਵਿੱਚ ਟਰੱਕ ਦਾ ਸਤੁੰਲਨ ਵਿਗੜ ਗਿਆ ਅਤੇ ਇਕ ਡੂੰਘੀ ਖਾਈ ਵਿੱਚ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਡਰਾਈਵਰ ਦੀ ਪਛਾਣ ਮਲਕ ਸਿੰਘ ਦੇ ਵਜੋਂ ਹੋਈ ਹੈ।ਜੋ ਨਿਊਯਾਰਕ ਦੇ ਪੰਜਾਬੀਆ ਦੀ ਸੰਘਣੀ ਅਬਾਦੀ ਵਾਲੇ ਰਿਚਮੰਡ ਹਿੱਲ ਇਲਾਕੇਂ ਵਿੱਚ ਰਹਿੰਦਾ ਸੀ। ਅਤੇ 7 ਕੁ ਸਾਲ ਪਹਿਲੇ ਅਮਰੀਕਾ ਗਿਆ ਸੀ । ਅਤੇ ਦੋ ਬੱਚਿਆਂ ਦਾ ਬਾਪ ਸੀ।ਜਿਸ ਦਾ ਪੰਜਾਬ ਤੋ ਪਿਛੋਕੜ ਸਮਾਣਾ ਦੇ ਪਿੰਡ ਧਨੌਰੀ ਦੱਸਿਆ ਜਾਂਦਾ ਹੈ। ਆਇਓਵਾ ਸਟੇਟ ਪੈਟਰੋਲ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਉਹ ਇੱਕ ਵੋਲਵੋ ਸੈਮੀ ਟਰੱਕ ਇੰਟਰਸਟੇਟ 80 ਤੋਂ ਪੱਛਮ ਵੱਲ 72 ਮੀਲ ਮਾਰਕਰ, ਅਡਾਇਰ ਦੇ ਬਿਲਕੁਲ ਪੱਛਮ ਵੱਲ ਨੂੰ ਸ਼ਾਮ ਦੇ 4:00 ਵਜੇ ਦੇ ਕਰੀਬ ਜਾ ਰਿਹਾ ਸੀ। ਜਦੋਂ ਡਰਾਈਵਰ ਆਪਣਾ ਕੰਟਰੋਲ ਗੁਆ ਬੈਠਾ। ਟਰੱਕ ਆਪਣੀ ਸਾਈਡ ‘ਤੇ ਪਲਟ ਗਿਆ ਅਤੇ ਡੂੰਘੀ ਖਾਈ ਵਿੱਚ ਜਾ ਡਿੱਗਿਆ।ਅਤੇ ਪੰਜਾਬੀ ਨੋਜਵਾਨ ਡਰਾਈਵਰ 29 ਸਾਲਾ ਮਲਕ ਸਿੰਘ ਦੀ ਮੌਕੇ ਤੇ ਮੋਤ ਹੋ ਗਈ।
The post ਅਮਰੀਕਾ :ਆਇੳਵਾ ਸੂਬੇ ਦੀ ਕੈਸ ਕਾਉਂਟੀ ਵਿੱਚ ਇੰਟਰਸਟੇਟ ਰੂਟ 80 ਤੇ ਹੋਏ ਰੋਲਓਵਰ ਹਾਦਸੇ ਵਿੱਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ first appeared on Ontario Punjabi News.