ਇੱਕ ਹੋਰ ਸੂਬੇ ਨੇ ਟਰਪ ਨੂੰ ਰਾਸਟਰਪਤੀ ਦੀ ਚੋਣ ਲਈ ਅਯੋਗ ਕਰਾਰ ਦਿੱਤਾ
2024 ‘ਚ ਅਮਰੀਕਾ ਦੇ ਫਿਰ ਤੋਂ ਰਾਸ਼ਟਰਪਤੀ ਬਣਨ ਦਾ ਸੁਪਨਾ ਵੇਖ ਰਹੇ ਡੋਨਾਲਡ ਟਰੰਪ ਨੂੰ ਇਕ ਵਾਰ ਫਿਰ ਵੱਡਾ ਝਟਕਾ ਲੱਗਿਆ ਹੈ । ਕੋਲੋਰਾਡੋ ਦੇ ਬਾਅਦ ਹੁਣ ਅਮਰੀਕੀ ਰਾਜ ਮੇਨ ਨੇ ਵੀ ਟਰੰਪ ਨੂੰ 2024 ਚੋਣਾਂ ਲਈ ਅਯੋਗ ਕਰਾਰ ਦੇ ਦਿੱਤਾ ਹੈ । ਅਮਰੀਕੀ ਰਾਜ ਮੇਨ ਦੇ ਸੀਨੀਅਰ ਚੋਣ ਅਧਿਕਾਰੀ ਨੇ ਫੈਸਲਾ ਸੁਣਾਇਆ ਹੈ ਕਿ ਟਰੰਪ 2024 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਹੋੜ ‘ਚ ਸ਼ਾਮਿਲ ਨਹੀਂ ਹੋ ਸਕਦੇ । ਮੇਨ ਰਾਜ ਦੀ ਸੈਕਰੇਟਰੀ ਆਫ ਸਟੇਟ ਸ਼ੇਨਾ ਲੀ ਬੇਲੋਜ਼ ਨੇ 2021 ਦੀ ਕੈਪੀਟਲ ਹਿਲ ਹਿੰਸਾ ‘ਚ ਟਰੰਪ ਦੀ ਭੂਮਿਕਾ ਕਾਰਨ ਇਹ ਆਦੇਸ਼ ਦਿੱਤਾ । ਇਸ ਫੈਸਲੇ ਦੇ ਬਾਅਦ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਟਰੰਪ ਮੇਨ ਰਾਜ ‘ਚ ਹੋਣ ਵਾਲੀ ਮੁੱਢਲੀ ਚੋਣ ‘ਚ ਹਿੱਸਾ ਨਹੀਂ ਲੈ ਸਕਦੇ । ਮੇਨ ਦੂਸਰਾ ਰਾਜ ਹੈ ਜਿਸ ਨੇ ਟਰੰਪ ਨੂੰ ਚੋਣ ‘ਚ ਹਿੱਸਾ ਲੈਣ ਤੋਂ ਰੋਕ ਦਿੱਤਾ ਹੈ ।
The post ਇੱਕ ਹੋਰ ਸੂਬੇ ਨੇ ਟਰਪ ਨੂੰ ਰਾਸਟਰਪਤੀ ਦੀ ਚੋਣ ਲਈ ਅਯੋਗ ਕਰਾਰ ਦਿੱਤਾ first appeared on Ontario Punjabi News.