12.4 C
Alba Iulia
Thursday, June 20, 2024

ਅਗਲਾ ਪ੍ਰਧਾਨ ਮੰਤਰੀ ਬਣਨਾ ਮੇਰਾ ਟੀਚਾ ਹੈ: ਜਗਮੀਤ ਸਿੰਘ

Must Read



ਅਗਲਾ ਪ੍ਰਧਾਨ ਮੰਤਰੀ ਬਣਨਾ ਮੇਰਾ ਟੀਚਾ ਹੈ: ਜਗਮੀਤ ਸਿੰਘ

ਅਗਲਾ ਪ੍ਰਧਾਨ ਮੰਤਰੀ ਬਣਨਾ ਮੇਰਾ ਟੀਚਾ ਹੈ: ਜਗਮੀਤ ਸਿੰਘ

ਔਟਵਾ , ਉਨਟਾਰੀਓ: ਅਗਲੀਆਂ ਫ਼ੈਡਰਲ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ‘ਤੇ ਐਨਡੀਪੀ ਨੇ ਲਿਬਰਲਾਂ ਨਾਲ ਗਠਜੋੜ ਦੀ ਸਰਕਾਰ ਬਣਾਉਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਦ ਕੈਨੇਡੀਅਨ ਪ੍ਰੈੱਸ ਨੂੰ ਦਿੱਤੇ ਯੀਅਰ-ਐਂਡ ਇੰਟਰਵਿਊ ਵਿਚ ਕਿਹਾ ਕਿ ਇਹ ਵਿਕਲਪ ਵਿਚਾਰ ਅਧੀਨ ਨਹੀਂ ਹੈ। ਅਸੀਂ ਪਾਰਲੀਮੈਂਟ ਵਿਚ ਬਿਹਤਰ ਕੰਮ ਕਰਨ ਅਤੇ ਫ਼ਿਰ ਜਿੱਤਣ ਲਈ ਚੋਣ ਲੜਨ ‘ਤੇ ਫ਼ੋਕਸ ਕਰ ਰਹੇ ਹਾਂ।

ਦੋਵਾਂ ਪਾਰਟੀਆਂ ਨੇ ਮਾਰਚ 2022 ਵਿੱਚ ਇੱਕ ਸਮਝੌਤੇ ‘ਤੇ ਦਸੱਤਖ਼ਤ ਕੀਤੇ ਸਨ ਜਿਸ ਵਿੱਚ ਐਨਡੀਪੀ ਆਪਣੀਆਂ ਕੁਝ ਤਰਜੀਹਾਂ ‘ਤੇ ਕਾਰਵਾਈ ਦੇ ਬਦਲੇ ਪਾਰਲੀਮੈਂਟ ਵਿੱਚ ਘੱਟ ਗਿਣਤੀ ਲਿਬਰਲਾਂ ਦਾ ਸਮਰਥਨ ਕਰਨ ਲਈ ਸਹਿਮਤ ਹੋਈ ਸੀ। ਇਸ ਸਮਝੌਤੇ ਨੇ ਹੁਣ ਤੱਕ ਇੱਕ ਨੈਸ਼ਨਲ ਡੈਂਟਲ-ਕੇਅਰ ਪ੍ਰੋਗਰਾਮ, ਘੱਟ ਆਮਦਨੀ ਵਾਲੇ ਕਿਰਾਏਦਾਰਾਂ ਲਈ ਇੱਕ ਵਾਰ ਦਾ ਕਿਰਾਇਆ ਮੁਆਵਜ਼ਾ, ਜੀਐਸਟੀ ਛੋਟ ਨੂੰ ਅਸਥਾਈ ਤੌਰ ‘ਤੇ ਦੁੱਗਣਾ ਕਰਨ ਅਤੇ ਮੂਲਨਿਵਾਸੀਆਂ-ਲਈ-ਮੂਲਨਿਵਾਸੀਆਂ ਦੁਆਰਾ ਹਾਊਸਿੰਗ ਰਣਨੀਤੀ ਦੀ ਸ਼ੁਰੂਆਤ ਕੀਤੀ ਹੈ।

 

ਦੋਵੇਂ ਪਾਰਟੀਆਂ 2025 ਤੱਕ ਇਸ ਸਮਝੌਤੇ ਨੂੰ ਬਰਕਰਾਰ ਰੱਖਣ ਲਈ ਸਹਿਮਤ ਹੋਈਆਂ ਸਨ। ਅਕਤੂਬਰ 2025 ਵਿਚ ਫ਼ੈਡਰਲ ਚੋਣਾਂ ਨਿਰਧਾਰਿਤ ਹਨ। ਜਗਮੀਤ ਸਿੰਘ ਨੇ ਕਿਹਾ ਕਿ ਸਮਝੌਤੇ ਨੇ ਉਨ੍ਹਾਂ ਨੂੰ ਲਿਬਰਲਾਂ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਦਿੱਤਾ, ਅਤੇ ਇਹ ਦੇਖਣ ਦਾ ਕਿ ਫ਼ੈਡਰਲ ਸਰਕਾਰ ਕੋਲ ਕੈਨੇਡੀਅਨਜ਼ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕਿੰਨੀ ਤਾਕਤ ਹੈ। ਅਤੇ ਮੈਂ ਬਹੁਤ ਸਪੱਸ਼ਟਤਾ ਨਾਲ ਕਹਿ ਸਕਦਾ ਹਾਂ ਕਿ ਉਹ ਲੋਕਾਂ ਦੀ ਮਦਦ ਕਰਨ ਲਈ ਬਹੁਤ ਕੁਝ ਕਰ ਸਕਦੇ ਹਨ।ਮੈਂ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪ੍ਰੇਰਿਤ ਹਾਂ। ਇਹ ਮੇਰਾ ਟੀਚਾ ਹੈ। ਪੋਲ ਇਸ ਵੇਲੇ ਵਿਰੋਧੀ ਧਿਰ ਕੰਜ਼ਰਵੇਟਿਵਜ਼ ਦੀ ਬਹੁਗਿਣਤੀ ਪ੍ਰਗਟਾ ਰਹੇ ਹਨ ਅਤੇ ਘੱਟ ਗਿਣਤੀ ਪਾਰਲੀਮੈਂਟ ਦੇ ਨਾਲ, ਅਗਲੀਆਂ ਚੋਣਾਂ ਸਿਧਾਂਤਕ ਤੌਰ ‘ਤੇ ਕਿਸੇ ਵੀ ਸਮੇਂ ਹੋ ਸਕਦੀਆਂ ਹਨ। ਹਾਲਾਂਕਿ, ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਇਸ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਉਹਨਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਸੀ ਕਿ ਅਗਲੀ ਚੋਣ ਮੁਹਿੰਮ ਨਿਸ਼ਚਿਤ-ਚੋਣਾਂ ਦੀ ਮਿਤੀ ਦੇ ਅਨੁਸਾਰ ਹੀ 2025 ਦੇ ਫ਼ੌਲ ਵਿੱਚ ਹੋਵੇਗੀ।

The post ਅਗਲਾ ਪ੍ਰਧਾਨ ਮੰਤਰੀ ਬਣਨਾ ਮੇਰਾ ਟੀਚਾ ਹੈ: ਜਗਮੀਤ ਸਿੰਘ first appeared on Ontario Punjabi News.



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -