ਅਮਰੀਕਾ: ਘਰ ’ਚੋਂ ਭਾਰਤੀ ਮੂਲ ਦੇ ਅਮੀਰ ਜੋੜੇ ਤੇ ਧੀ ਦੀਆਂ ਲਾਸ਼ਾਂ ਮਿਲੀਆਂ
ਅਮਰੀਕਾ ਦੇ ਮੈਸੇਚਿਉਸੇਟਸ ਵਿਚ ਭਾਰਤੀ ਮੂਲ ਦੇ ਜੋੜੇ ਅਤੇ ਉਸ ਦੀ ਧੀ ਦੀਆਂ ਲਾਸ਼ਾਂ ਆਪਣੇ ਆਲੀਸ਼ਾਨ ਘਰ ਵਿਚੋਂ ਮਿਲੀਆਂ ਹਨ। ਰਾਕੇਸ਼ ਕਮਲ (57), ਉਨ੍ਹਾਂ ਦੀ ਪਤਨੀ ਟੀਨਾ (54) ਅਤੇ ਉਨ੍ਹਾਂ ਦੀ ਧੀ ਅਰਿਆਨਾ (18) ਦੀਆਂ ਲਾਸ਼ਾਂ ਸ਼ਾਮ ਕਰੀਬ 7.30 ਵਜੇ ਡੋਵਰ ਸਥਿਤ ਉਨ੍ਹਾਂ ਦੇ ਘਰ ਤੋਂ ਮਿਲੀਆਂ। ਟੀਨਾ ਅਤੇ ਉਸ ਦਾ ਪਤੀ ਪਹਿਲਾਂ ਐਜੂਨੋਵਾ ਨਾਮ ਦੀ ਸਿੱਖਿਆ ਖੇਤਰ ਨਾਲ ਸਬੰਧਤ ਕੰਪਨੀ ਚਲਾਉਂਦੇ ਸਨ ਜੋ ਬਾਅਦ ਵਿੱਚ ਬੰਦ ਕਰ ਦਿੱਤੀ ਗਈ ਸੀ। ਜ਼ਿਲ੍ਹਾ ਅਟਾਰਨੀ ਨੇ ਇਸ ਘਟਨਾ ਨੂੰ ‘ਘਰੇਲੂ ਹਿੰਸਾ’ ਦੱਸਿਆ ਅਤੇ ਕਿਹਾ ਕਿ ਕਮਲ ਦੀ ਲਾਸ਼ ਨੇੜੇ ਬੰਦੂਕ ਮਿਲੀ ਹੈ। ਉਨ੍ਹਾਂ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕੀ ਪਰਿਵਾਰ ਦੇ ਤਿੰਨਾਂ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਅਤੇ ਕਿਸ ਨੇ ਕੀਤੀ ਸੀ। ਜੋੜਾ ਪਿਛਲੇ ਕੁਝ ਸਾਲਾਂ ਤੋਂ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ। ਜੋੜੇ ਦੀ ਕੰਪਨੀ ਸਾਲ 2016 ਵਿੱਚ ਸ਼ੁਰੂ ਕੀਤੀ ਗਈ ਸੀ ਪਰ ਇਹ ਦਸੰਬਰ 2021 ਵਿੱਚ ਬੰਦ ਹੋ ਗਈ। ਐਜੂਨੋਵਾ ਦੀ ਵੈੱਬਸਾਈਟ ‘ਤੇ ਟੀਨਾ ਕਮਲ ਨੂੰ ਕੰਪਨੀ ਦੀ ਮੁੱਖ ਸੰਚਾਲਨ ਅਧਿਕਾਰੀ ਦੱਸਿਆ ਗਿਆ ਹੈ।
The post ਅਮਰੀਕਾ: ਘਰ ’ਚੋਂ ਭਾਰਤੀ ਮੂਲ ਦੇ ਅਮੀਰ ਜੋੜੇ ਤੇ ਧੀ ਦੀਆਂ ਲਾਸ਼ਾਂ ਮਿਲੀਆਂ first appeared on Ontario Punjabi News.