ਅੰਮ੍ਰਿਤਸਰ ‘ਚ 133 ਕਰੋੜ ਦੀ ਹੈਰੋਇਨ,7 ਪਿਸਤੌਲ ਅਤੇ 23 ਲੱਖ ਦੀ ਡਰੱਗ ਮਨੀ ਬਰਾਮਦ !
ਅੰਮ੍ਰਿਤਸਰ ਸ਼ਹਿਰ ‘ਚ ਪੁਲਿਸ ਵਲੋਂ ਕੌਮਾਂਤਰੀ ਪੱਧਰ ਦੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫਾਸ਼ ਕਰਦਿਆਂ 19 ਕਿੱਲੋ ਹੈਰੋਇਨ (1 ਅਰਬ 33 ਕਰੋੜ), 7 ਵਿਦੇਸ਼ੀ ਪਿਸਤੌਲ, ਅਤੇ 23 ਲੱਖ ਰੁਪਏ ਡਰੱਗ ਮਨੀ, ਡਰੋਨ ਉਪਕਰਨ, ਨੋਟ ਗਿਣਨ ਵਾਲੀ ਮਸ਼ੀਨ ਆਦਿ ਬਰਾਮਦ ਕਰਕੇ ਅੰਮਿ੍ਤਸਰ ਦੇ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ । ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ,ਇਸ ਗਰੋਹ ਨੂੰ ਅਮਰੀਕਾ ਅਧਾਰਿਤ ਮਨਪ੍ਰੀਤ ਉਰਫ਼ ਮੰਨੂ ਮੁਹਾਵਾ ਵਲੋਂ ਚਲਾਇਆ ਜਾ ਰਿਹਾ ਸੀ । ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਨੌਜਵਾਨਾਂ ਦੀ ਸ਼ਨਾਖਤ ਸੰਦੀਪ ਸਿੰਘ ਉਰਫ਼ ਲਾਡੀ ਵਾਸੀ ਗੁਰੂ ਕੀ ਵਡਾਲੀ ਤੇ ਰੋਸ਼ਨ ਵਾਸੀ ਹੇਰ ਥਾਣਾ ਘਰਿੰਡਾ ਦੋਵੇਂ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਕੀਤੀ ਗਈ ਹੈ । ਪੁਲਿਸ ਟੀਮਾਂ ਨੇ ਇਨ੍ਹਾਂ ਪਾਸੋਂ 19 ਕਿਲੋ ਹੈਰੋਇਨ, 23 ਲੱਖ ਰੁਪਏ ਦੀ ਡਰੱਗ ਮਨੀ, 7 ਪਿਸਤੌਲ, ਇਕ ਆਧੁਨਿਕ 9 ਐੱਮ. ਐੱਮ. ਗਲਾਕ, ਤਿੰਨ 30 ਬੋਰ ਦੇ ਪਿਸਤੌਲ ਅਤੇ ਤਿੰਨ 32 ਬੋਰ ਦੇ ਪਿਸਤੌਲ ਸਮੇਤ ਪਾਕਿ ਮੋਹਰ ਵਾਲਾ ਅਸਲਾ, ਕਰੰਸੀ ਗਿਣਤੀ ਮਸ਼ੀਨ ਅਤੇ ਡਰੋਨ ਉਪਕਰਣ, ਰਿਮੋਟ ਕੰਟਰੋਲਰ ਅਤੇ ਸਪੇਅਰ ਪੱਖੇ ਸਮੇਤ ਉਨ੍ਹਾਂ ਦੀ ਹੁੰਡਈ ਵਰਨਾ ਕਾਰ (ਪੀ. ਬੀ. 06 ਬੀ ਬੀ 4064) ਵੀ ਬਰਾਮਦ ਕੀਤੀ ਹੈ, ਜਿਸ ‘ਤੇ ਸਵਾਰ ਹੋ ਕੇ ਉਹ ਹੈਰੋਇਨ ਦੀ ਸਪਲਾਈ ਦੇਣ ਲਈ ਜਾ ਰਹੇ ਸਨ ।
The post ਅੰਮ੍ਰਿਤਸਰ ‘ਚ 133 ਕਰੋੜ ਦੀ ਹੈਰੋਇਨ,7 ਪਿਸਤੌਲ ਅਤੇ 23 ਲੱਖ ਦੀ ਡਰੱਗ ਮਨੀ ਬਰਾਮਦ ! first appeared on Ontario Punjabi News.