ਬ੍ਰਿਟਿਸ਼ ਕੋਲੰਬੀਆ ; ਇੱਕ ਪੰਜਾਬੀ ਔਰਤ ਕਤਲ ਦਾ ਦੋਸ਼
ਬ੍ਰਿਟਿਸ਼ ਕੋਲੰਬੀਆ ’ਚ ਇੱਕ 28 ਸਾਲਾ ਭਾਰਤੀ ਮੂਲ ਦੀ ਪੰਜਾਬੀ ਔਰਤ ’ਤੇ ਪਰਿਵਾਰਕ ਰਿਸ਼ਤੇ ’ਚ ਇੱਕ ਹੋਰ ਔਰਤ ਦੀ ਮੌਤ ਦੇ ਮਾਮਲੇ ’ਚ ਹੱਤਿਆ ਦਾ ਦੋਸ਼ ਲਾਇਆ ਗਿਆ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ’ਚ ਦਿੱਤੀ ਗਈ ਹੈ। ਸੀਟੀਵੀ ਨਿਊਜ਼ ਵੈਨਕੂਵਰ ਦੀ ਰਿਪੋਰਟ ਅਨੁਸਾਰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਡੈਲਟਾ ਕਾਊਂਟੀ ’ਚ ਪੁਲੀਸ ਨੇ ਪੀੜਤਾ ਦੀ ਲਾਸ਼ ਮਿਲਣ ਤੋਂ ਇੱਕ ਦਿਨ ਬਾਅਦ 19 ਦਸੰਬਰ ਨੂੰ ਪ੍ਰੀਤੀ ਟੀਨਾ ਕੌਰ ਪਨੇਸਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲੀਸ ਨੇ ਦੱਸਿਆ, ‘ਪ੍ਰੀਤੀ ਟੀਨਾ ਕੌਰ ਪਨੇਸਰ ’ਤੇ ਪਹਿਲੇ ਦਰਜੇ ਦੇ ਕਤਲ ਦਾ ਦੋਸ਼ ਲਾਇਆ ਗਿਆ ਹੈ।’ ਅਧਿਕਾਰੀਆਂ ਨੇ ਸ਼ੁਰੂ ’ਚ ਘਟਨਾ ਬਾਰੇ ਸਪੱਸ਼ਟ ਨਹੀਂ ਕੀਤਾ ਪਰ ਬਾਅਦ ਵਿੱਚ ਕਿਹਾ ਕਿ ਮਹਿਲਾ ਦਾ ਕਤਲ ਕੀਤਾ ਗਿਆ ਸੀ। ਪੁਲੀਸ ਨੇ ਮ੍ਰਿਤਕ ਮਹਿਲਾ ਦਾ ਨਾਂ, ਉਮਰ ਜਾਂ ਉਸ ਬਾਰੇ ਕੋਈ ਹੋਰ ਪਛਾਣ ਨਸ਼ਰ ਨਹੀਂ ਕੀਤੀ। ਪੁਲੀਸ ਨੇ ਬੱਸ ਇੰਨਾ ਦੱਸਿਆ ਕਿ ਮ੍ਰਿਤਕਾ ਦੇ ਮੁਲਜ਼ਮ ਨਾਲ ਪਰਿਵਾਰਕ ਸਬੰਧ ਸਨ।
The post ਬ੍ਰਿਟਿਸ਼ ਕੋਲੰਬੀਆ ; ਇੱਕ ਪੰਜਾਬੀ ਔਰਤ ਕਤਲ ਦਾ ਦੋਸ਼ first appeared on Ontario Punjabi News.