ਭਾਰਤੀ ਮੂਲ ਦਾ ਕੈਨੇਡੀਅਨ ਵਿਅਕਤੀ ਮੰਦਰਾਂ ‘ਚ ਚੋਰੀ ਦੇ ਦੋਸ਼ ਹੇਠ ਗ੍ਰਿਫਤਾਰ
ਭਾਰਤੀ ਮੂਲ ਦਾ ਕੈਨੇਡੀਅਨ ਵਿਅਕਤੀ ਮੰਦਰਾਂ ‘ਚ ਚੋਰੀ ਦੇ ਦੋਸ਼ ਹੇਠ ਗ੍ਰਿਫਤਾਰ
ਟਰਾਂਟੋ, ਉਨਟਾਰੀਓ: ਕੈਨੇਡਾ ਦਾ ਦਰਹਮ ਖੇਤਰ ਅਤੇ ਗਰੇਟਰ ਟੋਰਾਂਟੋ ਖੇਤਰ ਵਿਚਲੇ ਹਿੰਦੂ ਮੰਦਰਾਂ ‘ਚ ਚੋਰੀ ਕਰਨ ਦੇ ਦੋਸ਼ ਹੇਠ ਇੱਕ 41 ਸਾਲਾ ਭਾਰਤੀ ਮੂਲ ਦੇ ਕੈਨੇਡੀਅਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਹਮ ਖੇਤਰੀ ਪੁਲਿਸ ਨੇ ਬੀਤੇ ਦਿਨੀਂ ਦੱਸਿਆ ਕਿ ਇਹ ਨਫਰਤੀ ਅਪਰਾਧ ਦੇ ਮਾਮਲੇ ਪ੍ਰਤੀਤ ਨਹੀਂ ਹੁੰਦੇ। ਪੁਲਿਸ ਨੇ ਮੁਲਜ਼ਮ ਦੀ ਪਛਾਣ ਬਰੈਂਪਟਨ ਸ਼ਹਿਰ ਦੇ ਵਸਨੀਕ ਜਗਦੀਸ਼ ਪੰਧੇਰ ਵਜੋਂ ਕੀਤੀ ਹੈ। ਪੁਲਿਸ ਅੱਠ ਅਕਤੂਬਰ ਨੂੰ ਪਿਕਰਿੰਗ ‘ਚ ਕ੍ਰੋਸਨੋ ਬੁਲੇਵਰਡ ਅਤੇ ਬੇਅਲੀ ਸ੍ਰਟੀਟ ਦੇ ਖੇਤਰ ਵਿਚਲੇ ਇੱਕ ਹਿੰਦੂ ਮੰਦਰ ‘ਚ ਕਿਸੇ ਦੇ ਦਾਖਲ ਹੋਣ ਦੀ ਜਾਣਕਾਰੀ ਮਿਲਣ ਮਗਰੋਂ ਕਾਰਵਾਈ ਕੀਤੀ। ਸੁਰੱਖਿਆ ਨਿਗਰਾਨੀ ਲਈ ਲਾਏ ਗਏ ਕੈਮਰਿਆਂ ਦੀ ਫੁਟੇਜ ‘ਚ ਪੰਧੇਰ ਨੂੰ ਮੰਦਰ ਅੰਦਰ ਦਾਖਲ ਹੋ ਕੇ ਨਕਦੀ ਕੱਢਦਿਆਂ ਦੇਖਿਆ ਗਿਆ ਅਤੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਉਹ ਫਰਾਰ ਹੋ ਗਿਆ। ਪੁਲਿਸ ਅਨੁਸਾਰ ਮੁਲਜ਼ਮ ਨੂੰ ਉਸੇ ਸਵੇਰ ਬਾਅਦ ਵਿਚ ਕਈ ਹੋਰ ਫੁਟੇਜ ‘ਚ ਹੋਰ ਵੀ ਕਈ ਮੰਦਰਾਂ ਅੰਦਰ ਦਾਖਲ ਹੁੰਦਿਆਂ ਦੇਖਿਆ ਗਿਆ ਸੀ।
The post ਭਾਰਤੀ ਮੂਲ ਦਾ ਕੈਨੇਡੀਅਨ ਵਿਅਕਤੀ ਮੰਦਰਾਂ ‘ਚ ਚੋਰੀ ਦੇ ਦੋਸ਼ ਹੇਠ ਗ੍ਰਿਫਤਾਰ first appeared on Ontario Punjabi News.