12.4 C
Alba Iulia
Thursday, May 2, 2024

‘ਸਟਾਰ ਟ੍ਰੈਕ’ ਅਭਿਨੇਤਾ ਅਤੇ ਨਿਰਮਾਤਾ ਮਿਕੀ ਕੌਟਰੇਲ ਦਾ 79 ਸਾਲ ਦੀ ਉਮਰ ਵਿੱਚ ਦੇਹਾਂਤ

Must Read



‘ਸਟਾਰ ਟ੍ਰੈਕ’ ਅਭਿਨੇਤਾ ਅਤੇ ਨਿਰਮਾਤਾ ਮਿਕੀ ਕੌਟਰੇਲ ਦਾ 79 ਸਾਲ ਦੀ ਉਮਰ ਵਿੱਚ ਦੇਹਾਂਤ

ਨਿਊਯਾਰਕ,3 ਜਨਵਰੀ (ਰਾਜ ਗੋਗਨਾ)-ਦਹਾਕਿਆਂ ਤੱਕ ਸੁਤੰਤਰ ਫਿਲਮਾਂ ਦਾ ਚੈਂਪੀਅਨ ਬਣਨ ਅਤੇ ਅਦਾਕਾਰੀ ਵਿੱਚ ਵੀ ਕੰਮ ਕਰਨ ਵਾਲੇ ਇੱਕ ਅਨੁਭਵੀ ਹਾਲੀਵੁੱਡ ਪ੍ਰਚਾਰਕ ਮਿਕੀ ਕੌਟਰੇਲ ਦੀ ਬੀਤੇਂ ਦਿਨ ਮੌਤ ਹੋ ਗਈ ਹੈ। ਉਹ 79 ਸਾਲ ਦੇ ਸਨ।ਕੌਟਰੇਲ ਦੀ ਮੌਤ ਨਵੇਂ ਸਾਲ ਦੇ ਦਿਨ ਮੋਸ਼ਨ ਪਿਕਚਰ ਐਂਡ ਟੈਲੀਵਿਜ਼ਨ ਕੰਟਰੀ ਹਾਊਸ ਅਤੇ ਲਾਸ ਏਂਜਲਸ, ਕੈਲੀਫੋਰਨੀਆ ਵਿੱਚ ਵੁੱਡਲੈਂਡ ਹਿਲਜ਼ ਦੇ ਹਸਪਤਾਲ ਵਿੱਚ ਹੋਈ।ਉਸਦੀ ਭੈਣ ਸੂਜ਼ੀ ਕੌਟਰੇਲ ਨੇ ਉਸਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਫੇਸਬੁੱਕ ‘ਤੇ ਆਪਣੇ ਮਰਹੂਮ ਭਰਾ ਨੂੰ ਸ਼ਰਧਾਂਜਲੀ ਦਿੱਤੀ। ਕਿ “ਮੇਰਾ ਪਿਆਰਾ ਭਰਾ, ਮਜ਼ੇਦਾਰ, ਆਲੋਚਨਾਤਮਕ, ਖਾਣ ਪੀਣ ਦਾ ਸ਼ੌਕੀਨ, ਖਾਸ, ਸ਼ਾਨਦਾਰ, ਪਿਆਰ ਕਰਨ ਵਾਲਾ ਭਰਾ ਨਵੇਂ ਸਾਲ ਦੇ ਦਿਨ ਦੇ ਸ਼ੁਰੂ ਵਿੱਚ ਅਗਲੀ ਜ਼ਿੰਦਗੀ ਵਿੱਚ ਚਲਾ ਗਿਆ,” ਉਸਨੇ ਲਿਖਿਆ। “ਜਦੋਂ ਉਹ ਮਰਿਆ ਤਾਂ ਉਹ ਮੁਸਕਰਾ ਰਿਹਾ ਸੀ।ਅਤੇ ਮਿਕੀ ਕੌਟਰੇਲ ਨੂੰ ਬਹੁਤ ਸਾਰੇ ਲੋਕ ਯਾਦ ਕਰਨਗੇ।ਕੌਟਰੇਲ 2016 ਵਿੱਚ ਦੌਰਾ ਪੈਣ ਤੋਂ ਬਾਅਦ ਅਰਕਨਸਾਸ ਸੂਬੇ ਵਿੱਚ ਆਪਣੀ ਭੈਣ ਨਾਲ ਰਹਿੰਦਾ ਸੀ ਅਤੇ ਫਿਰ ਉਹ 2019 ਵਿੱਚ ਲਾਸ ਏਂਜਲਸ ਕੈਲੀਫੋਰਨੀਆ ਵਾਪਸ ਆ ਗਿਆ ਸੀ।4 ਸਤੰਬਰ, 1944 ਨੂੰ ਲਿਟਲ ਰੌਕ, ਅਰਕਨਸਾਸ ਵਿੱਚ ਜਨਮੇ, ਕੌਟਰੇਲ ਨੇ 1982 ਵਿੱਚ ਲੈਂਡਮਾਰਕ ਥੀਏਟਰਾਂ ਵਿੱਚ ਪ੍ਰਚਾਰ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ। 1989 ਵਿੱਚ ਉਸਨੇ ਕਾਟਰੇਲ ਅਤੇ ਲਿੰਡੇਮੈਨ ਐਸੋਸੀਏਟਸ ਦੀ ਸ਼ੁਰੂਆਤ ਕੀਤੀ, ਅਤੇ 2002 ਵਿੱਚ ਉਸਨੇ ਆਪਣੀ ਫਰਮ ਸ਼ੁਰੂ ਕੀਤੀ ਅਤੇ ਇਸਦਾ ਨਾਮ ਮਿਕੀ ਕੋਟਰੇਲ ਫਿਲਮ ਪਬਲੀਸਿਟੀ ਰੱਖਿਆ ਸੀ।

The post ‘ਸਟਾਰ ਟ੍ਰੈਕ’ ਅਭਿਨੇਤਾ ਅਤੇ ਨਿਰਮਾਤਾ ਮਿਕੀ ਕੌਟਰੇਲ ਦਾ 79 ਸਾਲ ਦੀ ਉਮਰ ਵਿੱਚ ਦੇਹਾਂਤ first appeared on Ontario Punjabi News.



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -