ਜਮਾਨਤ ਮਿਲਣ ਮਗਰੋਂ ਸੁਖਪਾਲ ਖਹਿਰਾ ਤੇ ਨਵਾਂ ਮਾਮਲਾ ਦਰਜ ,ਫਿਰ ਗ੍ਰਿਫਤਾਰ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਰੁੱਧ ਥਾਣਾ ਸੁਭਾਨਪੁਰ ਕਪੂਰਥਲਾ ਵਿਖੇ ਇਕ ਨਵਾਂ ਕੇਸ ਦਰਜ ਕੀਤਾ ਗਿਆ ਹੈ। ਇਸ ਨਵੇਂ ਮਾਮਲੇ ‘ਚ ਅੱਜ ਥਾਣਾ ਸੁਭਾਨਪੁਰ ਪੁਲਿਸ ਅਦਾਲਤ ‘ਚ ਸੁਖਪਾਲ ਸਿੰਘ ਖਹਿਰਾ ਦਾ ਪ੍ਰੋਡਕਸ਼ਨ ਵਰੰਟ ਲੈਣ ਲਈ ਪਹੁੰਚੀ ਜਿੱਥੇ ਸੁਖਪਾਲ ਸਿੰਘ ਖਹਿਰਾ ਵਲੋਂ ਪੇਸ਼ ਹੋਏ ਐਡਵੋਕੇਟ ਨੇ ਪ੍ਰੋਡਕਸ਼ਨ ਵਾਰੰਟ ਦੇਣ ਦੇ ਮਾਮਲੇ ਨੂੰ ਲੈ ਕੇ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਵੀ ਪ੍ਰੋਡਕਸ਼ਨ ਵਾਰੰਟ ਦਰਜ ਕੇਸ ‘ਚ ਨਹੀਂ ਮਿਲਣਾ ਚਾਹੀਦਾ, ਕਿਉਂਕਿ ਕੇਸ ਪੁਲਿਸ ਵਲੋਂ ਜਾਣ ਬੁਝ ਕੇ ਰਾਜਸੀ ਹਿੱਤਾਂ ਦੇ ਖ਼ਾਤਰ ਦਰਜ ਕੀਤਾ ਗਿਆ ਹੈ ਪਰ ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ਦਾ ਪੁਲਿਸ ਨੂੰ ਪ੍ਰੋਡਕਸ਼ਨ ਵਾਰੰਟ ਦੇ ਦਿੱਤਾ ਹੈ।
The post ਜਮਾਨਤ ਮਿਲਣ ਮਗਰੋਂ ਸੁਖਪਾਲ ਖਹਿਰਾ ਤੇ ਨਵਾਂ ਮਾਮਲਾ ਦਰਜ ,ਫਿਰ ਗ੍ਰਿਫਤਾਰ first appeared on Ontario Punjabi News.