17 ਸਾਲਾਂ ਵਿਦਿਆਰਥੀ ਨੇ ਸਕੂਲ ’ਚ ਚਲਾਈਆਂ ਗੋਲੀਆਂ, 6ਵੀਂ ਦੇ ਬੱਚੇ ਦੀ ਮੌ.ਤ
ਅਮਰੀਕਾ ਦੇ ਆਇਓਵਾ ਸੂਬੇ ਵਿਚ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਅੱਜ 17 ਸਾਲਾ ਵਿਦਿਆਰਥੀ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਛੇਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਪੰਜ ਜ਼ਖ਼ਮੀ ਹੋ ਗਏ। ਹਮਲਾਵਰ ਨੇ ਆਪਣੇ ਆਪ ਵੀ ਗੋਲੀ ਮਾਰ ਲਈ। ਜ਼ਖ਼ਮੀਆਂ ਵਿੱਚ ਸਕੂਲ ਦਾ ਪ੍ਰਿੰਸੀਪਲ ਡੈਨ ਮਾਰਬਰਗਰ ਵੀ ਸ਼ਾਮਲ ਹੈ। ਹਮਲਾਵਰ ਦੀ ਪਛਾਣ 17 ਸਾਲਾ ਡਾਇਲਨ ਬਟਲਰ ਵਜੋਂ ਹੋਈ ਹੈ ਅਤੇ ਇਸ ਘਟਨਾ ਦੇ ਪਿੱਛੇ ਦਾ ਮਕਸਦ ਜਾਰੀ ਨਹੀਂ ਕੀਤਾ ਗਿਆ ਹੈ। ਉਸ ਦੇ ਦੋ ਦੋਸਤਾਂ ਅਤੇ ਮਾਂ ਨੇ ਕਿਹਾ ਕਿ ਬਟਲਰ ਸ਼ਾਂਤ ਸੁਭਾਅ ਦਾ ਸੀ ਪਰ ਉਸ ਨੂੰ ਕਈ ਸਾਲਾਂ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
The post 17 ਸਾਲਾਂ ਵਿਦਿਆਰਥੀ ਨੇ ਸਕੂਲ ’ਚ ਚਲਾਈਆਂ ਗੋਲੀਆਂ, 6ਵੀਂ ਦੇ ਬੱਚੇ ਦੀ ਮੌ.ਤ first appeared on Ontario Punjabi News.