ਸੋਮਾਲੀਆ ਦੇ ਤੱਟ ਨੇੜੇ ਮਾਲਵਾਹਕ ਜਹਾਜ਼ ਅਗਵਾ, ਜਹਾਜ਼ ’ਚ 15 ਭਾਰਤੀ ਵੀ
ਲਾਇਬੇਰੀਆ ਦੇ ਝੰਡੇ ਵਾਲੇ ਮਾਲਵਾਹਕ ਜਹਾਜ਼, ‘ਐਮਵੀ ਲੀਲਾ ਨੌਰਫੋਕ’ ਨੂੰ ਬੀਤੀ ਦੇਰ ਸ਼ਾਮ ਸੋਮਾਲੀਆ ਦੇ ਤੱਟ ਨੇੜੇ ਹਥਿਆਰਬੰਦ 5-6 ਵਿਅਕਤੀਆਂ ਨੇ ਅਗਵਾ ਕਰ ਲਿਆ ਗਿਆ ਹੈ ਅਤੇ ਭਾਰਤੀ ਜਲ ਸੈਨਾ ਵੱਲੋਂ ਇਸ ’ਤੇ ਨਜ਼ਰ ਰੱਖੀ ਜਾ ਰਹੀ ਹੈ। ਸੈਨਾ ਨੇ ਜੰਗੀ ਬੇੜੇ ਨੂੰ ਅਗਵਾ ਜਹਾਜ਼ ਦੇ ਪਿੱਛੇ ਲਗਾ ਦਿੱਤਾ ਹੈ। ਅਗਵਾ ਕੀਤੇ ਜਹਾਜ਼ ‘ਤੇ 15 ਭਾਰਤੀ ਸਵਾਰ ਹਨ ਅਤੇ ਚਾਲਕ ਦਲ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਫੌਜੀ ਅਧਿਕਾਰੀਆਂ ਮੁਤਾਬਕ ਵੀਰਵਾਰ ਸ਼ਾਮ ਨੂੰ ਸੋਮਾਲੀਆ ਦੇ ਤੱਟ ਤੋਂ ਜਹਾਜ਼ ਨੂੰ ਅਗਵਾ ਕਰਨ ਦੀ ਸੂਚਨਾ ਮਿਲੀ ਸੀ।
The post ਸੋਮਾਲੀਆ ਦੇ ਤੱਟ ਨੇੜੇ ਮਾਲਵਾਹਕ ਜਹਾਜ਼ ਅਗਵਾ, ਜਹਾਜ਼ ’ਚ 15 ਭਾਰਤੀ ਵੀ first appeared on Ontario Punjabi News.