ਕੇਜਰੀਵਾਲ ਦੇ ਮੁਹੱਲਾ ਕਲੀਨਿਕ ‘ਚ ਫਰਜ਼ੀ ਮਰੀਜ਼ਾਂ ਅਤੇ ਫਰਜ਼ੀ ਲੈਬ ਟੈਸਟਾਂ ਦਾ ਘਪਲਾ,CBI ਜਾਂਚ ਦੇ ਹੁਕਮ
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮੁਹੱਲਾ ਕਲੀਨਿਕ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਦੋਸ਼ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਚਲਾਏ ਜਾ ਰਹੇ ਮੁਹੱਲਾ ਕਲੀਨਿਕ ਵਿੱਚ ਫਰਜ਼ੀ ਮਰੀਜ਼ਾਂ ਅਤੇ ਫਰਜ਼ੀ ਲੈਬ ਟੈਸਟਾਂ ਦੇ ਆਧਾਰ ’ਤੇ ਇਹ ਘਪਲਾ ਕੀਤਾ ਗਿਆ ਸੀ। ਹੁਣ ਰਾਜਪਾਲ ਨੇ ਕੇਂਦਰੀ ਜਾਂਚ ਏਜੰਸੀ ਨੂੰ ਮਾਮਲੇ ਦੀ ਜਾਂਚ ਕਰਨ ਦੀ ਸਿਫ਼ਾਰਸ਼ ਕੀਤੀ ਹੈ।ਦਿੱਲੀ ਦੇ ਉਪ ਰਾਜਪਾਲ ਨੇ ਇਸ ਤੋਂ ਪਹਿਲਾਂ ਫਰਜ਼ੀ ਦਵਾਈ ਮਾਮਲੇ ਅਤੇ ਜੰਗਲਾਤ ਵਿਭਾਗ ਦੇ ਮਾਮਲੇ ਦੀ ਸੀਬੀਆਈ ਜਾਂਚ ਦੀ ਸਿਫਾਰਿਸ਼ ਕੀਤੀ ਸੀ। ਹੁਣ ਮੁਹੱਲਾ ਕਲੀਨਿਕ ਮਾਮਲੇ ਦੀ ਵੀ ਸੀਬੀਆਈ ਜਾਂਚ ਕਰੇਗੀ। ਦਿੱਲੀ ਸਰਕਾਰ ਅਤੇ ਆਮ ਆਦਮੀ ਪਾਰਟੀ ‘ਤੇ ਮੁਹੱਲਾ ਕਲੀਨਿਕ ‘ਚ ਅਦਿੱਖ ਮਰੀਜ਼ਾਂ ਦੇ ਫਰਜ਼ੀ ਲੈਬ ਟੈਸਟ ਕਰਵਾਉਣ ਦਾ ਦੋਸ਼ ਹੈ। LG ਨੇ ਪੱਤਰ ਵਿੱਚ ਲਿਖਿਆ ਹੈ ਕਿ ਮੁਹੱਲਾ ਕਲੀਨਿਕਾਂ ਵਿੱਚ ਫਰਜ਼ੀ ਲੈਬ ਟੈਸਟ ਕਰਵਾਏ ਜਾ ਰਹੇ ਹਨ। ਇਸ ਦੇ ਲਈ ਫਰਜ਼ੀ ਜਾਂ ਗੈਰ-ਮੌਜੂਦ ਮੋਬਾਈਲ ਨੰਬਰ ਦਰਜ ਕਰਵਾ ਕੇ ਮਰੀਜ਼ਾਂ ਦੀ ਐਂਟਰੀ ਦਿਖਾਈ ਜਾਂਦੀ ਹੈ।
The post ਕੇਜਰੀਵਾਲ ਦੇ ਮੁਹੱਲਾ ਕਲੀਨਿਕ ‘ਚ ਫਰਜ਼ੀ ਮਰੀਜ਼ਾਂ ਅਤੇ ਫਰਜ਼ੀ ਲੈਬ ਟੈਸਟਾਂ ਦਾ ਘਪਲਾ,CBI ਜਾਂਚ ਦੇ ਹੁਕਮ first appeared on Ontario Punjabi News.