ਨਵੀਂ ਦਿੱਲੀ, 22 ਅਗਸਤ
ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ ‘ਤੇ ਸੱਜਰਾ ਹੱਲਾ ਬੋਲਦਿਆਂ ਅੱਜ ਕਿਹਾ ਕਿ ਆਬਕਾਰੀ ਨੀਤੀ ਬਾਰੇ ਕੀਤੀਆਂ ਸਿਫਾਰਸ਼ਾਂ ਤੇ ‘ਆਪ’ ਸਰਕਾਰ ਨੇ ਜਿਹੜੀ ਨੀਤੀ ਲਾਗੂ ਕੀਤੀ, ਉਸ ਵਿੱਚ ਵੱਡਾ ਫ਼ਰਕ ਸੀ। ਭਾਜਪਾ ਦੇ ਕੌਮੀ ਤਰਜਮਾਨ ਗੌਰਵ ਭਾਟੀਆ ਨੇ ਪਾਰਟੀ ਹੈੱਡਕੁਆਰਟਰ ‘ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਕੇਜਰੀਵਾਲ ਦੀ ਖਾਮੋਸ਼ੀ ਸਾਬਤ ਕਰਦੀ ਹੈ ਕਿ ਉਹ ‘ਕੱਟੜ ਬੇਈਮਾਨ’ ਹਨ। ਭਾਟੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਇਸ ‘ਹੰਕਾਰ’ ਨੂੰ ਦਿੱਲੀ ਦੇ ਲੋਕ ਤੋੜਨਗੇ, ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਉਹ ਨਹੀਂ ਦੇ ਰਹੇ। -ਪੀਟੀਆਈ