ਨਿਊ ਯਾਰਕ, 29 ਜਨਵਰੀ
ਇਜ਼ਰਾਈਲ ਦੇ ਜਾਸੂਸੀ ਸਾਫਟਵੇਅਰ ਪੈਗਾਸਸ ਕਾਰਨ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਅਮਰੀਕਾ ਦੇ ਅਖ਼ਬਾਰ ਦਿ ਨਿਊ ਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ‘ਚ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਸਾਲ 2017 ਵਿੱਚ ਇਜ਼ਰਾਈਲ ਨਾਲ ਹਥਿਆਰਾਂ ਦੇ ਵੱਡੇ ਸੌਦੇ ਵਿੱਚ ਮਿਜ਼ਾਈਲ ਸਿਸਟਮ ਤੋਂ ਇਲਾਵਾ ਪੈਗਾਸਸ ਵੀ ਖਰੀਦਿਆ ਸੀ। ਇਹ ਸੌਦਾ 2 ਅਰਬ ਡਾਲਰ ਦਾ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਦੀ ਐੱਫਬੀਆਈ ਨੇ ਵੀ ਪੈਗਾਸਸ ਨੂੰ ਖਰੀਦਿਆ ਸੀ ਤੇ ਇਸ ਨੂੰ ਟੈਸਟ ਕੀਤਾ ਸੀ।