ਮੈਲਬਰਨ (ਆਸਟਰੇਲੀਆ), 29 ਜਨਵਰੀ
ਐਸ਼ਲੇ ਬਾਰਟੀ ਨੇ ਆਸਟਰੇਲਿਆਈ ਓਪਨ ਦੇ ਫਾਈਨਲ ‘ਚ ਅਮਰੀਕਾ ਦੀ ਡੇਨੀਅਲ ਕੌਲਿੰਸ ਨੂੰ 6-3, 7-6 ਨਾਲ ਹਰਾ ਕੇ ਮੇਜ਼ਬਾਨ ਦਾ ਮਹਿਲਾ ਸਿੰਗਲ ਖ਼ਿਤਾਬ ਜਿੱਤਣ ਦੀ 44 ਸਾਲਾਂ ਦੇ ਉਡੀਕ ਖਤਮ ਕਰ ਦਿੱਤੀ ਹੈ। ਪੂਰੇ ਟੂਰਨਾਮੈਂਟ ਦੌਰਾਨ ਬਾਰਟੀ (25) ਦਾ ਦਬਦਬਾ ਬਰਕਰਾਰ ਰਿਹਾ ਅਤੇ ਉਸ ਨੇ ਸਿਰਫ ਇੱਕ ਸੈੱਟ ਹੀ ਗਵਾਇਆ। ਐਸ਼ਲੇ ਬਾਰਟੀ, 1980 ਵਿੱਚ ਵੈਂਡੀ ਟਰਨਬੁੱਲ ਮਗਰੋਂ ਆਸਟਰੇਲਿਆਈ ਓਪਨ ਦੇ ਸਿੰਗਲ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਆਸਟਰੇਲਿਆਈ ਮਹਿਲਾ ਬਣੀ ਸੀ। ਉਹ, 1978 ‘ਚ ਜੇਤੂ ਰਹੀ ਕ੍ਰਿਸ ਓਨੀਲ ਤੋਂ ਬਾਅਦ ਪਹਿਲੀ ਆਸਟਰੇਲਿਆਈ ਮਹਿਲਾ ਚੈਂਪੀਅਨ ਹੈ। ਐਸ਼ਲੇ ਬਾਰਟੀ ਦਾ ਇਹ ਤੀਜਾ ਮੁੱਖ ਖ਼ਿਤਾਬ ਹੈ। -ਏਪੀ